Gold and the Injured Foot (Punjabi) | Animation Story About Guru Nanak's Teachings - SikhNet.com

Download, print and color these drawings: 

Once there was a village where Guru Nanak went to visit. One man told his friend,

ਇੱਕ ਵਾਰ ਇੱਕ ਪਿੰਡ ਹੁੰਦਾ ਸੀ, ਜਿੱਥੇ ਗੁਰੂ ਨਾਨਕ ਫੇਰੀ 'ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ,

('good' friend) "Have you heard the news!! Guru Nanak is staying near here!!"

('ਚੰਗਾ' ਦੋਸਤ) "ਕੀ ਤੁਸੀਂ ਇਹ ਖਬਰ ਸੁਣੀ ਹੈ!! ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ!!"

('bad' friend) "Who, uh, oh yeah, I think I've heard of him..."
('ਬੁਰਾ' ਦੋਸਤ) "ਕੌਣ, ਉਹ, ਅੱਛਾ ਹਾਂ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ ਹੈ..."

('good' friend) "He is a true man of God. I will not eat or drink until I meet the Guru!"
('ਚੰਗਾ' ਦੋਸਤ) "ਉਹ ਰੱਬ ਦਾ ਸੱਚਾ ਬੰਦਾ ਹੈ। ਜਦੋਂ ਤੱਕ ਮੈਂ ਗੁਰੂ ਜੀ ਨੂੰ ਮਿਲ ਨਹੀਂ ਲੈਂਦਾ, ਮੈਂ ਉਦੋਂ ਤੱਕ ਕੁਝ ਖਾਵਾਂਗਾ-ਪੀਵਾਂਗਾ ਨਹੀਂ!"

Every day those men would walk home together from work. The one friend was definitely going to visit the Guru.

ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਿਸ ਆਉਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ ।

('good' friend) "Wahiguru, wahiguru...."

('ਚੰਗਾ' ਦੋਸਤ) "ਵਾਹਿਗੁਰੂ, ਵਾਹਿਗੁਰੂ..."

And the other friend was thinking about it,

ਅਤੇ ਦੂਜਾ ਦੋਸਤ ਹਾਲੇ ਇਸ ਬਾਰੇ ਸੋਚ ਰਿਹਾ ਸੀ,

('bad' friend) "Yeah, I might as well go visit the Guru... I guess..."

('ਬੁਰਾ' ਦੋਸਤ) "ਹਾਂ, ਹੋ ਸਕਦਾ ਹੈ ਮੈਂ ਵੀ ਤੇਰੇ ਨਾਲ ਗੁਰੂ ਜੀ ਨੂੰ ਮਿਲਣ ਚੱਲਾਂ... ਸ਼ਾਇਦ..."

And when he left home he told his wife:

ਅਤੇ ਜਦੋਂ ਉਹ ਘਰੋਂ ਚੱਲਣ ਲੱਗਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ:

('bad' friend) "Good bye honey, I'm going to go see Guru Nanak."

('ਬੁਰਾ' ਦੋਸਤ) "ਚੰਗਾ ਮੇਰੀ ਪਿਆਰੀ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆਂ।"

(wife) "Please bring this money to to the Guru, and ask him to bless our family. We don't have much but we HAVE to give to the Guru. Our children even put in the little money they had."

(ਪਤਨੀ) ਕਿਰਪਾ ਕਰਕੇ ਇਹ ਭੇਟਾ ਗੁਰੂ ਜੀ ਨੂੰ ਦੇ ਦੇਣਾ । ਐਸੇ ਸੰਤ ਨੂੰ ਦੇਣ ਲਈ ਆਪਣੇ ਕੋਲ ਜਿਆਦਾ ਕੁਝ ਨਹੀ ਹੈ ਪਰ ਸਾਨੂੰ ਕੁਝ ਤਾਂ ਭੇਟਾ ਦੇ ਰੂਪ ਵਿੱਚ ਦੇਣਾ ਚਾਹੀਦਾ ਹੈ। ਮੈਂ ਅਤੇ ਬੱਚਿਆਂ ਨੇ ਕੁਝ ਮਿਠਾਈਆਂ ਬਣਾਈਆਂ ਹਨ । ਤੁਸੀਂ ਇਹ ਗੁਰੂ ਜੀ ਨੂੰ ਦੇ ਦੇਣਾ ।

('bad' friend) "Aw, that's cute. The Guru, he'll definitely get the money, don't worry."

('ਬੁਰਾ' ਦੋਸਤ) "ਹਾਏ, ਇਹ ਕਿੰਨੀ ਪਿਆਰੀ ਗੱਲ ਹੈ।  ਗੁਰੂ ਜੀ ਨੂੰ ਇਹ ਭੇਟਾ ਜ਼ਰੂਰ ਦੇ ਦੇਵਾਗਾਂ ।ਤੂੰ ਫਿਕਰ ਨਾ ਕਰ ।

On the way to visit the Guru, he saw a woman on the side of the road,

ਗੁਰੂ ਜੀ ਨੂੰ ਮਿਲਣ ਜਾਣ ਵੇਲੇ ਰਸਤੇ ਵਿੱਚ, ਉਸ ਨੇ ਸੜਕ ਦੇ ਖੜ੍ਹੀ ਇੱਕ ਔਰਤ ਦੇਖੀ,

(woman) "Don't go that way, come this way with me. I can show you a good time. We can go and gamble and spend all your money! C'mon you can buy me some alcohol."
(ਔਰਤ) "ਉਸ ਰਸਤੇ ਨਾ ਜਾ, ਇੱਧਰ ਮੇਰੇ ਕੋਲ ਆ ਜਾ। ਆਪਾਂ ਦੋਵੇਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਹਾਂ। ਚੱਲ ਨਾ, ਤੂੰ ਮੈਨੂੰ ਥੋੜ੍ਹੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ ਹੈਂ।

('bad' friend) "Well that does kinda sound like a whole lot of fun..."

('ਬੁਰਾ' ਦੋਸਤ) "ਵੈਸੇ, ਇਹ ਸਭ ਕੁਝ ਸੁਣਨ ਦੇ ਵਿੱਚ ਬਹੁਤ ਮਜ਼ੇਦਾਰ ਲੱਗ ਰਿਹਾ ਹੈ..."

('good' friend) "Well, I'm going this way: Towards the Guru.
('ਚੰਗਾ' ਦੋਸਤ) "ਪਰ, ਮੈਂ ਤਾਂ ਉਸ ਰਸਤੇ ਹੀ ਚੱਲਿਆ ਹਾਂ: ਗੁਰੂ ਜੀ ਦੇ ਵੱਲ।

('bad' friend) "Ummmm, uhhhhh..."

('ਬੁਰਾ' ਦੋਸਤ) "ਅਮਮਮਮਮ, ਅਹਹਹਹ..."

(woman) "Do you like to smoke? [blows smoke] Here, have this cigarette, you wife will never find out you're with me!"

(ਔਰਤ) "ਕੀ ਸਿਗਰਟ ਪੀਣ ਦਾ ਮਨ ਹੈ? [ਧੂਆਂ ਉਡਾਉਂਦੇ ਹੋਏ] ਆਹ ਲੈ, ਇਹ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈਂ!"

('bad' friend) "Yeah, I'm just gonna go with her this time, heh..."

('ਬੁਰਾ' ਦੋਸਤ) "ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਹੀ ਸਮਾਂ ਬਿਤਾਵਾਂਗਾ, ਹਾਹਾ..."

(woman) "Yay! Let's go! There's so much I want you to buy me!"

(ਔਰਤ) "ਵਾਹ! ਚਲੋ ਚੱਲੀਏ! ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ!"

So that friend went to waste all his wife and children's money on cigarettes and alcohol and gambling. He got drunk and he smoked and he had fun with people who waste their lives doing nothing good. When he came home, he lied to his wife.

ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸਨੇ ਵਾਅਦਾ ਕੀਤਾ ਸੀ । ਇਸ ਦੇ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ ।ਉਸਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜਿੰਦਗੀ ਬਰਬਾਦ ਕਰਦੇ ਹਨ ।

(wife) "What was it like being with the Guru???"

(ਪਤਨੀ) "ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ???"

('bad' friend) [drunken] "Uuuuhhh, oh, oh yeah the Guru... yeah, ya know it was really.... blissful and stuff, yeah."

("ਬੁਰਾ" ਦੋਸਤ) [ਨਸ਼ੇ ਵਿੱਚ ਮਸਤ] "ਓਹ, ਹਾਂ, ਹਾਂ, ਅੱਛਾ ਗੁਰੂ ਜੀ....ਅੱਛਾ, ਹਾਂ ਇਹ ਬਹੁਤ ਹੀ ਵਧੀਆ ਅਤੇ ਅਨੰਦਮਈ ਸਮਾਂ ਸੀ, ਹਾਂ।"

(wife) "Did he receive our offering?"
(ਪਤਨੀ) "ਕੀ ਉਹਨਾਂ ਨੇ ਸਾਡੀ ਭੇਟਾ ਸਵੀਕਾਰ ਕੀਤੀ?"

('bad' friend) "Offering? What offering.... oh the money! Yeah, yeah, yeah... He blessed us and lots of stuff..."

('ਬੁਰਾ' ਦੋਸਤ) "ਭੇਟਾ? ਕਿਹੜੀ ਭੇਟਾ...ਅੱਛਾ, ਪੈਸੇ! ਹਾਂ, ਹਾਂ, ਹਾਂ... ਉਹਨਾਂ ਨੇ ਆਸ਼ੀਰਵਾਦ ਦਿੱਤਾ ਅਤੇ ਹੋਰ ਵੀ ਬਹੁਤ ਕੁਝ..."

Meanwhile the other friend had spent his time in the presence of the Guru and the devoted saintly people.

ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ।

('good' friend) "Oh, Guru ji I am a sacrifice on to you! Please receive my humble offering to you and use it to serve the poor. I am ever at your service great Guru. Please let me be at your feet."

('ਚੰਗਾ' ਦੋਸਤ) "ਹੇ, ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ! ਕਿਰਪਾ ਕਰਕੇ ਮੇਰੀ ਭੇਟਾ ਸਵੀਕਾਰ ਕਰੋ  ਅਤੇ ਇਸਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ, ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਦੇ ਵਿੱਚ ਸਦਾ ਹਾਜ਼ਰ ਹਾਂ। ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਦਿਓ।"

Every day the two friends would walk home together and then they would split ways. One would go to the Guru to listen to the Guru's words, to sing, give charity, and be with the sadhsangat. The other friend would go with that woman. He lied to his wife and children and he wasted their offering. He spent their money gambling, drinking and smoking with that woman. He spent his time with bad sangat, low people who waste their lives.

This happened every day for several days.

Finally, the one friend said,

ਹਰ ਰੋਜ਼ ਉਹ ਦੋਵੇਂ ਦੋਸਤ kMm qoN ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਆਪਣੇ ਅਲੱਗ ਰਾਹਾਂ 'ਤੇ ਚਲੇ ਜਾਂਦੇ। ਇੱਕ ਗੁਰੂ ਜੀ ਕੋਲ ਉਹਨਾਂ ਦੇ ਬਚਨ ਸੁਣਨ, ਸ਼ਬਦ ਗਾਉਣ, ਦਾਨ ਕਰਨ, ਅਤੇ ਸਾਧਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ। ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਭੇਟਾ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖ਼ਰਾਬ ਕਰਦੇ ਹਨ।

ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ।

ਆਖਰ ਵਿੱਚ, ਇੱਕ ਦੋਸਤ ਨੇ ਕਿਹਾ,

('bad' friend) "You know, you always spend your time in the Guru's court doing good deeds. While I lie to my wife and kids and I waste all my time not doing anything good. But neither of our lives have changed. You're still the same you and I'm still the same me. So what does it matter if we do good or bad? Our lives are just the same anyways!"

('ਬੁਰਾ' ਦੋਸਤ) "ਤੈਨੂੰ ਪਤਾ, ਤੂੰ ਹਮੇਸ਼ਾਂ ਆਪਣਾ ਸਮਾਂ ਗੁਰੂ ਜੀ ਦੀ ਸੰਗਤ ਵਿੱਚ ਚੰਗੇ ਕੰਮ ਕਰਦੇ ਹੋਏ ਬਿਤਾਉਣਾ ਹੈ। ਜਦ ਕਿ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਦਾ ਹਾਂ ਅਤੇ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ। ਪਰ ਫਿਰ ਵੀ ਆਪਣੇ ਦੋਵਾਂ ਦੀਆਂ ਜਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਇਨਸਾਨ ਹੈਂ ਜੋ ਪਹਿਲਾ ਹੁੰਦਾ ਸੀ ਅਤੇ ਮੈਂ ਵੀ ਉਹੀ ਇਨਸਾਨ ਹਾਂ। ਤਾਂ ਫਿਰ ਕੀ ਫਰਕ ਪੈਂਦਾ ਹੈ ਆਪਾਂ ਚੰਗਾ ਕੰਮ ਕਰੀਏ ਜਾਂ ਮਾੜਾ? ਆਪਣੀ ਜ਼ਿੰਦਗੀ ਤਾਂ ਓਵੇਂ ਹੀ ਹੈ ਜਿਵੇਂ ਪਹਿਲਾਂ ਸੀ!"

('good' friend) "Let us ask The Heavens this question! I'm sure we will get the right answer. Tomorrow, after I visit with the Guru, and after you do whatever you do, let us meet back here. We will meet under this tree and the answer shall come to us!"
('ਚੰਗਾ' ਦੋਸਤ) "ਆਓ ਆਪਾਂ ਇਹ ਸਵਾਲ ਉਸ ਈਸ਼ਵਰ ਤੋਂ ਪੁੱਛੀਏ! ਮੈਨੂੰ ਵਿਸ਼ਵਾਸ ਹੈ ਕਿ ਆਪਾਂ ਨੂੰ ਸਹੀ ਉੱਤਰ ਮਿਲੇਗਾ। ਕੱਲ੍ਹ ਨੂੰ, ਮੇਰੇ ਗੁਰੂ ਜੀ ਨੂੰ ਮਿਲਣ ਤੋਂ ਬਾਅਦ, ਅਤੇ ਤੇਰੇ ਉਹ ਸਭ ਕੁਝ ਕਰਨ ਤੋਂ ਬਾਅਦ ਜੋ ਤੂੰ ਕਰਦਾ ਹੈਂ, ਆਪਾਂ ਇੱਥੇ ਹੀ ਮਿਲਦੇ ਹਾਂ। ਆਪਾਂ ਇਸ ਰੁੱਖ ਹੇਠਾਂ ਹੀ ਮਿਲਾਂਗੇ ਅਤੇ ਆਪਾਂ ਨੂੰ ਜਵਾਬ ਆਪਣੇ ਆਪ ਮਿਲ ਜਾਵੇਗਾ!"

('bad' friend) "Sounds like a deal! I'm really curious to see what's gonna happen!"

('ਬੁਰਾ' ਦੋਸਤ) "ਠੀਕ ਹੈ, ਇੰਝ ਹੀ ਕਰਦੇ ਹਾਂ! ਮੈਂ ਸੱਚੀ ਇਹ ਦੇਖਣ ਲਈ ਬਹੁਤ ਉਤਸੁਕ ਹਾਂ ਕਿ ਕੀ ਹੋਣ ਵਾਲਾ ਹੈ!"

('good' friend) "OK my friend, I'll see you tomorrow."

('ਚੰਗਾ' ਦੋਸਤ) "ਠੀਕ ਹੈ ਮੇਰੇ ਦੋਸਤ, ਮੈਂ ਤੈਨੂੰ ਇੱਥੇ ਹੀ ਕਲ੍ਹ ਨੂੰ ਮਿਲਾਂਗਾ।"

The next day he went and sat in the presence of the Guru and listened to the divine teachings, and sang Gurbani. The other friend went again with the woman. The man, who was always doing the bad deeds, came to the meeting spot first.

ਅਗਲੇ ਦਿਨ ਉਹ ਗੁਰੂ ਜੀ ਕੋਲ ਗਿਆ ਅਤੇ ਸੰਗਤ ਦੀ ਨਿੱਘੀ ਗੋਦ ਵਿੱਚ ਬੈਠ ਕੇ ਉਹਨਾਂ ਦੇ ਰੂਹਾਨੀ ਬਚਨ ਸੁਣੇ, ਅਤੇ ਗੁਰਬਾਣੀ ਦਾ ਗਾਇਨ ਕੀਤਾ। ਦੂਜਾ ਦੋਸਤ ਉਸੇ ਹੀ ਔਰਤ ਕੋਲ ਦੁਬਾਰਾ ਗਿਆ। ਉਹ ਇਨਸਾਨ, ਜੋ ਹਮੇਸ਼ਾਂ ਮਾੜੇ ਕੰਮ ਕਰਦਾ ਰਿਹਾ ਸੀ, ਮਿਲਣ ਲਈ ਤੈਅ ਹੋਏ ਟਿਕਾਣੇ 'ਤੇ ਪਹਿਲਾਂ ਪਹੁੰਚ ਗਿਆ।

('bad' friend) "Are you there buddy? No?
('ਬੁਰਾ' ਦੋਸਤ) "ਕੀ ਤੂੰ ਇੱਥੇ ਹੈਂ ਦੋਸਤ? ਨਹੀਂ?

So he waited... and waited... and he got bored waiting so he started drawing lines in the dirt. Out of the dirt he found a GOLD PIECE!

ਸੋ, ਉਸ ਨੇ ਇੰਤਜ਼ਾਰ ਕੀਤਾ... ਅਤੇ ਹੋਰ ਇੰਤਜ਼ਾਰ ਕੀਤਾ... ਅਤੇ ਜਦੋਂ ਉਹ ਇੰਤਜ਼ਾਰ ਕਰ ਕਰ ਕੇ ਅੱਕ ਗਿਆ, ਤਾਂ ਉਸਨੇ ਮਿੱਟੀ ਵਿੱਚ ਲਕੀਰਾਂ ਖਿੱcਨੀਆਂ ਸ਼ੁਰੂ ਕਰ ਦਿੱਤੀਆਂ। ਮਿੱਟੀ ਵਿੱਚੋਂ ਉਸਨੂੰ ਸੋਨੇ ਦਾ ਇੱਕ ਟੁਕੜਾ ਮਿਲਿਆ!

('bad' friend) "Gold!"

('ਬੁਰਾ' ਦੋਸਤ) "ਸੋਨਾ!"

So he dug more. And he found a jar. He thought,
ਸੋ, ਉਸਨੇ ਹੋਰ ਖੋਦਿਆ। ਅਤੇ ਉਸਨੂੰ ਇੱਕ ਕੁੱਜਾ ਮਿਲਿਆ। ਉਸਨੇ ਸੋਚਿਆ,

('bad' friend) "My lucky day!! Maybe there's more gold in here too!!"
('ਬੁਰਾ' ਦੋਸਤ) "ਅੱਜ ਮੇਰਾ ਸ਼ੁਭ ਦਿਨ ਹੈ!! ਹੋ ਸਕਦਾ ਹੈ ਇੱਥੇ ਹੋਰ ਸੋਨਾ ਹੋਵੇ!!"

But inside the jar there was just coal,

ਪਰ ਉਸ ਕੁੱਜੇ ਦੇ ਅੰਦਰ, ਸਿਰਫ਼ ਕੋਲਾ ਸੀ,|

('bad' friend) "Coal, meh, that's disappointing... well I did find one gold piece. At least I have a little GOOD LUCK! Hahah!"

('ਬੁਰਾ' ਦੋਸਤ) "ਕੋਲਾ, ਉਹੋ, ਇਹ ਤਾਂ ਬਹੁਤ ਨਿਰਾਸ਼ਾਜਨਕ ਹੈ... ਪਰ ਸ਼ੁਕਰ ਹੈ ਮੈਨੂੰ ਸੋਨੇ ਦਾ ਇੱਕ ਟੁਕੜਾ ਤਾਂ ਮਿਲਿਆ। ਘੱਟੋ ਘੱਟ ਮੇਰੀ ਕਿਸਮਤ ਥੋੜ੍ਹੀ ਜਿਹੀ ਚੰਗੀ ਤਾਂ ਨਿਕਲੀ! ਹਾਹਾਹਾ!"

Then after a while of waiting, the other friend came from being with the Guru. He was in pain and was limping,

ਫਿਰ ਥੋੜ੍ਹਾ ਸਮਾਂ ਹੋਰ ਇੰਤਜ਼ਾਰ ਕਰਨ ਤੋਂ ਬਾਅਦ, ਦੂਜਾ ਦੋਸਤ ਗੁਰੂ ਜੀ ਦੀ ਸੰਗਤ ਤੋਂ ਹੋ ਕੇ ਵਾਪਸ ਆਇਆ। ਉਹ ਬਹੁਤ ਦਰਦ ਵਿੱਚ ਸੀ ਅਤੇ ਲੰਗੜਾ ਰਿਹਾ ਸੀ,

('good' friend) "Owww, ohhhh, my foot, oohhh..."
('ਚੰਗਾ' ਦੋਸਤ) "ਹਾਏ ਓਏ, ਓਹੋ, ਮੇਰਾ ਪੈਰ, ਹਾਏ ਓਏ... "

('bad' friend) "What happened to you???"
('ਬੁਰਾ' ਦੋਸਤ) "ਕੀ ਹੋ ਗਿਆ ਤੈਨੂੰ???"

('good' friend) "I was walking back from being with the Guru and I slipped and... owwww, my foot... I stepped right on a big thorn. It gouged through my foot... what BAD LUCK I have...."
('ਚੰਗਾ' ਦੋਸਤ) "ਮੈਂ ਗੁਰੂ ਜੀ ਦੀ ਸੰਗਤ ਤੋਂ ਹੋ ky ਵਾਪਸ ਪੈਦਲ ਚੱਲ ਕੇ ਆ ਰਿਹਾ ਸੀ ਅਤੇ ਮੈਂ ਤਿਲਕ ਗਿਆ ਅਤੇ.... ਹਾਏ, ਮੇਰਾ ਪੈਰ... ਮੇਰਾ ਪੈਰ ਇੱਕ ਵੱਡੀ ਕੰਡੇਦਾਰ ਝਾੜੀ 'ਤੇ ਪੈ ਗਿਆ। ਉਹ ਮੇਰੇ ਪੈਰ ਦੇ ਵਿੱਚ ਡੂੰਘਾ ਖੁੱਬ ਗਿਆ... ਮਾੜੀ ਕਿਸਮਤ ਹੈ ਮੇਰੀ...."

Both of them were confused.

ਉਹ ਦੋਵੇਂ ਹੀ ਬਹੁਤ ਉਲਝਨ ਵਿੱਚ ਸੀ।

('bad' friend) "This doesn't make any sense. We asked The Heavens if it matters whether we do good or bad actions. And THIS is the answer? I did bad, and I got gold! While you did good, and you got an injury!"

('ਬੁਰਾ' ਦੋਸਤ) "ਇਸ ਗੱਲ ਦੀ ਕੋਈ ਸਮਝ ਨਹੀਂ ਪੈ ਰਹੀ। ਅਸੀਂ ਉਸ ਈਸ਼ਵਰ ਤੋਂ ਪੁੱਛਿਆ ਕਿ ਸਾਡੇ ਚੰਗੇ ਜਾਂ ਮਾੜੇ ਕਰਮਾਂ ਨਾਲ ਕੋਈ ਫਰਕ ਪੈਂਦਾ ਹੈ। ਅਤੇ ਕੀ ਇਹ ਸਾਡਾ ਜਵਾਬ ਹੈ? ਮੈਂ ਬੁਰਾ ਕੀਤਾ, ਮੈਨੂੰ ਸੋਨਾ ਮਿਲਿਆ! ਜਦ ਕਿ ਤੂੰ ਚੰਗਾ ਕੀਤਾ, ਅਤੇ ਤੈਨੂੰ ਸੱਟ ਵੱਜ ਗਈ!"

('good' friend) "I'm sure The Heavens HAVE given us a proper answer!"

('ਚੰਗਾ' ਦੋਸਤ) "ਮੈਨੂੰ ਵਿਸ਼ਵਾਸ ਹੈ ਕਿ ਈਸ਼ਵਰ ਨੇ ਜੋ ਜਵਾਬ ਵੀ ਸਾਨੂੰ ਦਿੱਤਾ ਹੈ ਉਹ ਸਹੀ ਹੀ ਦਿੱਤਾ ਹੋਵੇਗਾ!"

('bad' friend) "I don't understand this answer. What does it mean?!"
('ਬੁਰਾ' ਦੋਸਤ) "ਮੈਨੂੰ ਇਹ ਜਵਾਬ ਬਿਲਕੁਲ ਵੀ ਸਮਝ ਨਹੀਂ ਆਇਆ। ਇਸ ਦਾ ਕੀ ਮਤਲਬ ਹੋਇਆ?!"

('good' friend) "I admit, I don't understand it either... Let us go and ask he will definitely help us to understand."

('ਚੰਗਾ' ਦੋਸਤ) "ਮੈਂ ਮੰਨਦਾ ਹਾਂ, ਕਿ ਮੈਨੂੰ ਵੀ ਇਸ ਦੀ ਸਮਝ ਨਹੀਂ ਲੱਗੀ... ਆਓ ਆਪਾਂ ਚੱਲ ਕੇ ਪੁੱਛਦੇ ਹਾਂ, ਉਹ ਇਸ ਨੂੰ ਸਮਝਣ ਵਿੱਚ ਸਾਡੀ ਪੱਕਾ ਮਦਦ ਕਰਨਗੇ।"

So the next day they both went to Guru Nanak.

ਫਿਰ ਅਗਲੇ ਦਿਨ ਉਹ ਦੋਵੇਂ ਇਕੱਠੇ ਗੁਰੂ ਨਾਨਕ ਕੋਲ ਗਏ।

('good' friend) "Guru ji, every day I come to you and every day my friend tells his family he's coming to see you as well. But instead he goes with this woman who has convinced him and seduces him..."

('ਚੰਗਾ' ਦੋਸਤ) "ਗੁਰੂ ਜੀ, ਮੈਂ ਰੋਜ਼ ਤੁਹਾਡੇ ਕੋਲ ਆਉਂਦਾ ਹਾਂ ਅਤੇ ਮੇਰਾ ਦੋਸਤ ਵੀ ਹਰ ਰੋਜ਼ ਆਪਣੇ ਪਰਿਵਾਰ ਨੂੰ ਇਹੀ ਦੱਸਦਾ ਹੈ ਕਿ ਉਹ ਤੁਹਾਡੇ ਕੋਲ ਹੀ ਆਉਂਦਾ ਹੈ। ਪਰ ਇਸ ਦੀ ਬਜਾਏ ਉਹ ਇਸ ਔਰਤ ਕੋਲ ਜਾਂਦਾ ਹੈ, ਜਿਸਨੇ ਇਸਨੂੰ ਝਾਂਸੇ ਵਿੱਚ ਪਾ ਕੇ ਗੁਮਰਾਹ ਕੀਤਾ ਹੋਇਆ ਹੈ..."

He described the whole situation: How each of them had spent their time, and how he got hurt, while his friend found gold.
ਉਸਨੇ ਸਾਰੀ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ: ਕਿਵੇਂ ਉਹਨਾਂ ਦੋਵਾਂ ਨੇ ਆਪਣਾ ਆਪਣਾ ਸਮਾਂ ਬਿਤਾਇਆ, ਅਤੇ ਕਿਵੇਂ ਉਸ ਨੂੰ ਸੱਟ ਵੱਜ ਗਈ, ਅਤੇ ਉਸ ਦੇ ਦੋਸਤ ਨੂੰ ਸੋਨਾ ਲੱਭ ਗਿਆ।

('good' friend) "So we are both confused. What's the message are trying to tell us??"
('ਚੰਗਾ' ਦੋਸਤ) "ਇਸ ਲਈ ਅਸੀਂ ਦੋਵੇਂ ਉਲਝਨ ਵਿੱਚ ਹਾਂ। ਤੁਸੀਂ ਸਾਨੂੰ ਇਸ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ??"

Guru ji explained with deep wisdom. In a past life the good friend was a thief and stole from many people. He told many lies and did many corrupt things.
In this current life, he was destined to be killed by a spike... BUT, he had made so much progress, he had used his time well and had cleaned his heart with the Holy Naam. He had merged in the holy sangat and burned many karmas. Because of this self-work, his karma had been reduced so much that instead of dying, all he received was a foot injury.
ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਸਮਝਾਇਆ। ਆਪਣੀ ਪਿਛਲੀ ਜ਼ਿੰਦਗੀ ਵਿੱਚ ਚੰਗਾ ਦੋਸਤ ਇੱਕ ਲੁਟੇਰਾ ਸੀ ਅਤੇ ਉਸ ਨੇ ਲੋਕਾਂ ਕੋਲੋਂ ਬਹੁਤ ਕੁਝ ਲੁੱਟਿਆ। ਉਸਨੇ ਬਹੁਤ ਸਾਰੇ ਝੂਠ ਬੋਲੇ ਅਤੇ ਬਹੁਤ ਮਾੜੇ ਕੰਮ ਵੀ ਕੀਤੇ।
ਇਸ ਮੌਜੂਦਾ ਜ਼ਿੰਦਗੀ ਵਿੱਚ, ਉਸਦੀ ਮੌਤ ਕੰਢਾ ਚੁੱਭਣ ਕਰਕੇ ਲਿੱਖੀ ਹੋਈ ਸੀ... ਪਰ, ਉਸਨੇ ਬਹੁਤ ਪ੍ਰਗਤੀ ਕੀਤੀ, ਅਤੇ ਆਪਣੇ ਸਮੇਂ ਦੀ ਵਰਤੋਂ ਚੰਗੇ ਤਰੀਕੇ ਨਾਲ ਕੀਤੀ ਅਤੇ ਆਪਣਾ ਮਨ ਉਸ ਈਸ਼ਵਰ ਦੇ ਪਵਿੱਤਰ ਨਾਮ ਨਾਲ ਸਾਫ਼ ਕਰ ਲਿਆ। ਉਹ ਪਵਿੱਤਰ ਸੰਗਤ ਵਿੱਚ ਰੱਚ-ਮਿੱਚ ਗਿਆ ਅਤੇ ਆਪਣੇ ਬਹੁਤ ਸਾਰੇ ਮਾੜੇ ਕਰਮ ਧੋ ਲਏ। ਇਸਦੇ ਆਪਣੇ ਉੱਪਰ ਕੀਤੇ ਕੰਮਾਂ ਕਾਰਨ, ਇਸਦੇ ਕਰਮ ਇਸ ਹੱਦ ਤੱਕ ਠੀਕ ਹੋ ਗਏ ਕਿ ਮਰਨ ਦੀ ਬਜਾਏ, ਉਸ ਨੂੰ ਸਿਰਫ਼ ਪੈਰ 'ਤੇ ਸੱਟ ਲੱਗੀ।

('good' friend) "Wahiguru! Guru ji, I humbly thank you! And my friend?

('ਚੰਗਾ' ਦੋਸਤ) "ਵਾਹਿਗੁਰੂ! ਗੁਰੂ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ! ਅਤੇ ਮੇਰਾ ਦੋਸਤ?

Guru ji explained with deep wisdom. In a past life the bad friend was virtuous. He shared with others. Once he gave a holy man a piece of gold. Because of that devotion and sincerity, the gold coin multiplied many times. He was meant to come to a whole jar full of gold... but because of his deeds he burned his good karma... the gold turned to coal. He received only that one coin he first gave.

Both men were humbled and bowed down to the Guru in gratitude.

ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਸਮਝਾਇਆ। ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮਾੜਾ ਦੋਸਤ ਇੱਕ ਭਲਾ ਇਨਸਾਨ ਸੀ। ਉਹ ਦੂਜਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਦਾ ਸੀ। ਇੱਕ ਵਾਰ ਇਸ ਨੇ ਇੱਕ ਸੰਤ ਆਦਮੀ ਨੂੰ ਸੋਨੇ ਦਾ ਇੱਕ ਟੁਕੜਾ ਦਿੱਤਾ ਸੀ। ਉਸ ਸ਼ਰਧਾ ਅਤੇ ਸਾਫ਼ ਦਿਲੀ ਕਾਰਨ, ਸੋਨੇ ਦਾ ਉਹ ਸਿੱਕਾ ਕਈ ਗੁਣਾ ਜ਼ਿਆਦਾ ਵੱਧ ਗਿਆ। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ... ਪਰ ਉਸਦੇ ਆਪਣੀ ਕਰਨੀ ਕਾਰਨ ਉਸਦੇ ਚੰਗੇ ਕਰਮ ਘੱਟ ਗਏ...ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸਨੂੰ ਸਿਰਫ਼ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸਨੇ ਪਹਿਲਾਂ ਦਿੱਤਾ ਸੀ।

ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਏ।|

(both friends) "Wahiguru!

(ਦੋਵੇਂ ਦੋਸਤ) "ਵਾਹਿਗੁਰੂ!

We all have karma. There is no good luck or bad luck. What we get in life is because of our past actions. Do not waste your precious life. Instead be around saintly people as much as you can. If you have bad karma, your luck will be reduced. If you have good karma, your good luck will not go to waste and turn into coal.

The Guru says, 'sukh dukh purab janam ke kie' "Please and pain are the consequences from our past lives. 'so jaanai jin daatai deei' "The Giver, who blesses us with these - alone knows why." 'kis ko dhos dhaehi thoo praanee sahu apanaa keeaa karaaraa hae' "So who can you blame, O mortal being? The hardships you suffer are from you and yourself alone."

ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ। ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ 'ਚ ਮਿਲਦਾ ਹੈ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ, ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ, ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, 'ਸੁਖੁ ਦੁਖੁ ਪੁਰਬ ਜਨਮ ਕੇ ਕੀਏ' "ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। 'ਸੋ ਜਾਣੈ ਜਿਨਿ ਦਾਤੈ ਦੀਏ' "ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ, ਜਿਸ ਨੇ ਸਾਨੂੰ ਇਹ ਦੁੱਖ-ਸੁੱਖ ਦਿੱਤੇ ਹਨ।" 'ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ' "ਹੇ ਪ੍ਰਾਣੀ! ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈਂ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸ ਭੁਗਤ ਰਿਹਾ ਹੈਂ।"

Age ranges:  13 - 17, 18 and over, 7 - 12