Generous SikhNet donor is matching gifts up to $10,000!
Donate to double your impact!
 

 

 

Will you contribute to SikhNet today? 

 

Punjabi University wins All India inter-university Gatka Championship

 

Patiala 26 March 2015 : Punjabi University Patiala Gatka players won 3rd All India Inter University Gatka Championship concluded here today. Chairman Backward Classes Commission and former president SGPC Prof. Kirpal Singh Badungar gave away the prizes to the winners.

On this occasion Delhi Sikh Gurdwara Management Committee member and President Delhi Gatka Association Paramjit Singh Rana present as guest of honour besides university sports director Dr. Raj Kumar Sharma and General Secretary Gatka Federation of India Harjeet Singh Grewal also attended the ceremony. Champion teams of this tournament were awarded with Rs. 31,000/- as cash prize. Similarly runners-up team got Rs 21,000/- and third team got Rs 11,000/- cash prize respectively.

Gatka (132K)
PUNJABI UNIVERSITY WINS ALL INDIA INTER UNIVERSITY GATKA CHAMPIONSHIP


Overall Championship:

Punjabi University won the overall trophy whereas Panjab University Chandigarh secured second and Guru Nanak Dev University Amritsar got third position.

Team positions:

In Women section Punjabi University won first position, GNDU Amritsar got second and Panjabi University got third place. In Men’s section Punjabi University achieved first position. Panjabi University secured second and GNDU got third position.

PU lad strikes Gold (202K)
A duel in progress during the third All-India Inter-University Gatka Championship at Punjabi University in Patiala on Wednesday. A Tribune photograph


Today's results:

In individual single stick event (men) Simranjit Singh and Gurpreet Singh of Punjabi University got Gold and Silver medals respectively whereas Jasvir Singh of GNDU and Samarpal Singh of SGGS World University Fatehgarh Sahib won Bronze medals.

In team event of single stick (men) Punjabi University won first positions, Panjab University and Delhi University won second and third positions respectively. In fari-stick team event (men) Punjab University got first position, Punjabi University and Guru Kashi University Talwandi Sabo got second and third positions respectively.

In fari-stick individual event (men) Satnam Singh of Punjabi University got Gold, Jagroop Singh of GNDU got Silver. Chitmanjit Singh Grewal of PTU Jalandhar and Lovepreet Singh of Panjab University got Bronze medals.

#####

 

ਪੰਜਾਬੀ ਯੂਨੀਵਰਸਿਟੀ ਨੇ ਜਿੱਤੀ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ

ਪੰਜਾਬ ਯੂਨੀਵਰਸਿਟੀ ਦੂਜੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਜੇ ਥਾਂ 'ਤੇ ਰਹੀ

ਪਟਿਆਲਾ 26 ਮਾਰਚ (2015) ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਅੱਜ ਸਮਾਪਤ ਹੋਈ ਤੀਜੀ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਨੇ ਜਿੱਤ ਲਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਸਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਹੀ। ਇਸ ਅੰਤਰ-ਵਰਸਿਟੀ ਟੂਰਨਾਂਮੈਂਟ ਵਿੱਚ ਵੱਖ-ਵੱਖ ਰਾਜਾਂ ਦੀਆਂ 13 ਯੂਨੀਵਰਸਿਟੀਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਨੇ ਹਿੱਸਾ ਲਿਆ।

ਗੱਤਕਾ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤੀ। ਉਨਾਂ ਨਾਲ ਇਸ ਮੌਕੇ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ, ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਵੀ ਹਾਜਰ ਸਨ।

ਇਸ ਮੌਕੇ ਬੋਲਦਿਆਂ ਪ੍ਰੋ. ਬਡੂੰਗਰ ਨੇ ਕੌਮੀ ਪੱਧਰ ਦਾ ਇਹ ਟੂਰਨਾਂਮੈਂਟ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਜਸਪਾਲ ਸਿੰਘ ਦੇ ਉਦਮ ਦੀ ਸਰਾਹਨਾ ਕਰਦਿਆਂ ਕਿਹਾ ਵਿਰਾਸਤੀ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਨੌਜਵਾਨਾਂ ਨੂੰ ਵਿਰਸੇ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਉਨਾਂ ਕਿਹਾ ਕਿ ਗੱਤਕਾ ਐਸੀ ਜੰਗਜੂ, ਬੀਰ-ਰਸ ਅਤੇ ਸਵੈ-ਰੱਖਿਆ ਦੀ ਖੇਡ ਹੈ ਜੋ ਨੌਜਵਾਨਾਂ ਦੀ ਸਖਸ਼ੀਅਤ ਦਾ ਸੁਚੱਜਾ ਨਿਰਮਾਣ ਕਰ ਸਕਦੀ ਹੈ। ਪਰਮਜੀਤ ਸਿੰਘ ਰਾਣਾ ਨੇ ਪੰਜਾਬੀ ਯੂਨੀਵਰਸਿਟੀ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਇਸ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਦੇਸ਼ ਭਰ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੀ ਮਾਨਤਾਪ੍ਰਾਪਤ ਖੇਡ ਬਣਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਗੱਤਕੇ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਵੱਡਾ ਹੰਭਲਾ ਮਾਰਿਆ ਜਾਵੇਗਾ।

ਅੱਜ ਅੰਤਿਮ ਦਿਨ ਨਤੀਜੇ ਇੰਝ ਰਹੇ : ਸਮੁੱਚੇ ਰੂਪ 'ਚ ਪੰਜਾਬੀ ਯੂਨੀਵਰਸਿਟੀ ਪਹਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਸਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਸਰੇ ਸਥਾਨ ਤੇ ਰਹੀ। ਇਸ ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ 31 ਹਜਾਰ, ਉਪ-ਜੇਤੂ ਨੂੰ 21 ਹਜਾਰ ਅਤੇ ਤੀਸਰੇ ਸਥਾਨ 'ਤੇ ਰਹੀ ਟੀਮ ਨੂੰ 11 ਹਜਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਪੁਰਸ਼ਾਂ ਦੇ ਵਰਗ 'ਚ ਪੰਜਾਬੀ ਯੂਨੀਵਰਸਿਟੀ ਪਹਿਲੇ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਸਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਹੀ। ਔਰਤਾਂ ਦੇ ਵਰਗ 'ਚ ਪੰਜਾਬੀ ਯੂਨੀਵਰਸਿਟੀ ਪਹਿਲੇ,ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਸਰੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੀਸਰੇ ਸਥਾਨ 'ਤੇ ਰਹੀ।

ਪੁਰਸ਼ਾਂ ਦੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ 'ਚ ਸਿਮਰਨਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਸੋਨ ਤਗਮਾ, ਇਸੇ ਯੂਨੀਵਰਸਿਟੀ ਦੇ ਗੁਰਪ੍ਰੀਤ ਸਿੰਘ ਨੇ ਚਾਂਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਸਵੀਰ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਸਮਰਪਾਲ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ। ਟੀਮ ਸਿੰਗਲ ਸੋਟੀ ਮੁਕਾਬਲੇ 'ਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੂਜਾ ਅਤੇ ਦਿੱਲੀ ਯੂਨੀਵਰਸਿਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੁਰਸ਼ਾਂ ਦੇ ਸੋਟੀ ਫਰੀ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਨੇ ਦੂਸਰਾ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਲ ਕੀਤਾ। ਸੋਟੀ ਫਰੀ ਵਿਅਕਤੀਗਤ ਮੁਕਾਬਲਿਆਂ 'ਚ ਸਤਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਸੋਨ ਤਗਮਾ, ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚਾਂਦੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਚਿਤਮਨਜੀਤ ਸਿੰਘ ਗਰੇਵਾਲ ਅਤੇ ਪੰਜਾਬ ਯੂਨੀਵਰਸਿਟੀ ਦੇ ਲਵਪ੍ਰੀਤ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ, ਜਿਲਾ ਗੱਤਕਾ ਐਸੋਸੀਏਸ਼ਨ ਪਟਿਆਲਾ ਦੇ ਚੇਅਰਮੈਨ ਜੱਸਾ ਸਿੰਘ ਸੰਧੂ ਤੇ ਪ੍ਰਧਾਨ ਅਵਤਾਰ ਸਿੰਘ, ਸਰਬੱਤ ਦਾ ਭਲਾ ਸੰਸਥਾ ਦੇ ਜਨਰਲ ਸਕੱਤਰ ਗਗਨਦੀਪ ਸਿੰਘ, ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ, ਸਹਾਇਕ ਨਿਰਦੇਸ਼ਕਾ ਮਹਿੰਦਰਪਾਲ ਕੌਰ, ਪ੍ਰੋ. ਨਿਰਮਲ ਸਿੰਘ ਰੰਧਾਵਾ ਸਿੰਗਾਪੁਰ, ਡਾ. ਜਸਬੀਰ ਸਿੰਘ, ਅਰਜੁਨਾ ਐਵਾਰਡੀ ਪਰਮਜੀਤ ਸ਼ਰਮਾ, ਪ੍ਰਿੰਸਇੰਦਰ ਸਿੰਘ, ਦਲ ਸਿੰਘ ਬਰਾੜ, ਹਰਭਜਨ ਸਿੰਘ ਸੰਧੂ, ਧਰਮਿੰਦਰਪਾਲ ਸਿੰਘ ਚਹਿਲ, ਮਿਸ ਗੁਰਪ੍ਰੀਤ ਕੌਰ, ਮਿਸ ਮੀਨਾਕਸ਼ੀ, ਸ਼੍ਰੀਮਤੀ ਮੁਕੇਸ਼ ਚੌਧਰੀ, ਤੇਜਿੰਦਰਜੀਤ ਕੌਰ, ਸੁਰਿੰਦਰ ਸਿੰਘ ਮੌਜੂਦ ਸਨ।

 

ਕੈਪਸ਼ਨ:

ਕੁੱਲ ਹਿੰਦ ਅੰਤਰਵਰਸਿਟੀ ਗੱਤਕਾ ਚੈਂਪੀਅਨ ਬਣੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੂੰ ਟਰਾਫ਼ੀ ਪ੍ਰਦਾਨ ਕਰਦੇ ਹੋਏ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪਰਮਜੀਤ ਸਿੰਘ ਰਾਣਾ, ਡਾ. ਰਾਜ ਕੁਮਾਰ ਸ਼ਰਮਾਤੇ ਹਰਜੀਤ ਸਿੰਘ ਗਰੇਵਾਲ।

 

 

Add a Comment