Gatka promoter advocates "3G" for preservation of culture during 8th World Punjabi Conference

Chandigarh, August 4, 2023: Amidst the challenges being posed in the era of globalization and modernity, Harjeet Singh Grewal, Chairman, Punjabi Cultural Council, has emphasized on the importance and promotion of three “Gaggas” (3G), namely Gurmukhi, Gurbani and Gatka, as the main pillars of the rich ancient heritage of Punjab so that the generations to come could be connected to the original Punjabi inheritance.

  He presented this concept while addressing the 8th World Punjabi Conference (WPC) held in Brampton, Toronto. In his impressive presentation, state awardee Grewal highlighted the importance of Gurmukhi as an enduring and proud symbol of unity, unique identity and rich heritage for the global Punjabi community in the present era. He said apart from the spiritual role, Gurmukhi has played an important role in the preservation, propagation and education of Gurbani, Gursikhi, literature, poetry, knowledge and intellectualism from generation to generation.

  Talking about the rich heritage of Sikh martial art, President of International Sikh Martial Arts Council and President of World Gatka Federation, Grewal said Gatka has great historical significance as it represents the spirit of bravery, courage and valor of Punjabis. He elaborated that this almost 600 years old martial art is an integral part of Punjabi culture which symbolizes the great, sacred and indomitable spirit of the community across the globe.

  Gatka promoter Grewal in his address highlighted the need to preserve the three main pillars (Gurmukhi, Gurbani and Gatka) in view of the challenges of globalization and the loss of Punjabi language, cultural values ​​and traditions among the young generation across the globe. He emphasized that in this era of technology and advancement, it is very important to propagate the mother tongue and heritage to keep the roots of the community strong and to keep the identity of Gursikhi, Punjabi and Punjabiyat alive forever.

  Advocating the promotion of three "gaggas", the Sikh intellectual officer said Gurmukhi, Gurbani and Gatka are inextricably linked in Punjabi culture. Adopting these priceless cultural and spiritual treasures is not only to preserve and promote our heritage, but also to inculcate a sense of belonging and pride among Punjabis world over.

  Emphasizing on the importance of promoting the rich cultural heritage of Punjab, he said the traditional martial art is rooted in strengthening the fundamentals of Punjabi culture and inculcate values ​​like courage, bravery, perseverance and respect for others among the people. 

  Grewal urged the diaspora to collectively ensure that these cherished cultural elements continue to shine in the present and inspire future generations. He appreciated the WPC organizers Gian Singh Kang, Kamaljeet Singh Lalli, Prof. Jagir Singh Kahlon, Chamkaur Singh Machhike and Irvinder Singh Ahluwalia for providing an important platform for intellectual exchange, educational initiatives, cultural activities and Gatka through this conference.

IMG-20230804-WA0001.jpg

 

ਪ੍ਰੈਸ ਰਿਲੀਜ

 

*ਪੰਜਾਬੀ ਸੱਭਿਆਚਾਰ ਨੂੰ ਫੈਲਾਉਣ ਲਈ ਗੁਰਮੁਖੀ, ਗੁਰਬਾਣੀ ਤੇ ਗੱਤਕੇ ਨੂੰ ਪ੍ਰਫੁੱਲਤ ਕਰਨ ਦੀ ਲੋੜ : ਹਰਜੀਤ ਗਰੇਵਾਲ*

 

*8ਵੀਂ ਵਿਸ਼ਵ ਪੰਜਾਬੀ ਕਾਨਫਰੰਸ 'ਚ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਗੱਤਕਾ ਪ੍ਰਮੋਟਰ ਵੱਲੋਂ "3ਜੀ" ਦੀ ਵਕਾਲਤ*

 

ਚੰਡੀਗੜ੍ਹ, 4 ਅਗਸਤ, 2023: ਵਿਸ਼ਵੀਕਰਨ ਅਤੇ ਆਧੁਨਿਕਤਾ ਦੇ ਦੌਰ ਵਿੱਚ ਦਰਪੇਸ਼ ਚੁਣੌਤੀਆਂ ਦਰਮਿਆਨ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਸੰਭਾਲਣ, ਉਤਸ਼ਾਹਿਤ ਕਰਨ ਅਤੇ ਹਰਮਨ-ਪਿਆਰਾ ਬਣਾਉਣ ਦਾ ਸੱਦਾ ਦਿੰਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੀ ਪੁਰਾਤਨ ਅਮੀਰ ਵਿਰਾਸਤ ਦੇ ਮੁੱਖ ਥੰਮ੍ਹਾਂ ਵਜੋਂ ਤਿੰਨ "ਗੱਗਿਆਂ" (3ਜੀ), ਭਾਵ ਗੁਰਮੁਖੀ, ਗੁਰਬਾਣੀ ਅਤੇ ਗੱਤਕਾ, ਨੂੰ ਪ੍ਰਚਾਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀਅਤ ਦੇ ਮੂਲ ਵਿਰਸੇ ਤੇ ਵਿਰਾਸਤ ਨਾਲ ਜੁੜੀਆਂ ਰਹਿਣ। ਉਨ੍ਹਾਂ ਇਹ ਸੰਕਲਪ ਬਰੈਂਪਟਨ, ਟੋਰਾਂਟੋ ਵਿਖੇ ਆਯੋਜਿਤ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਰਵੇਂ ਇਕੱਠ ਸਾਹਮਣੇ ਪੇਸ਼ ਕੀਤਾ।

  ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਵਿੱਚ, ਸਟੇਟ ਅਵਾਰਡ ਜੇਤੂ ਸ. ਗਰੇਵਾਲ ਨੇ ਵਿਸ਼ਵ ਪੰਜਾਬੀ ਭਾਈਚਾਰੇ ਲਈ ਏਕਤਾ, ਵਿਲੱਖਣ ਪਛਾਣ ਅਤੇ ਅਮੀਰ ਵਿਰਸੇ ਦੇ ਇੱਕ ਸਥਾਈ ਤੇ ਗੌਰਵਮਈ ਪ੍ਰਤੀਕ ਵਜੋਂ ਅਜੋਕੇ ਯੁੱਗ ਵਿੱਚ ਗੁਰਮੁਖੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗੁਰਮੁਖੀ ਨੇ ਅਧਿਆਤਮਿਕ ਭੂਮਿਕਾ ਤੋਂ ਇਲਾਵਾ, ਪੀੜ੍ਹੀ ਦਰ ਪੀੜ੍ਹੀ ਗੁਰਬਾਣੀ, ਗੁਰਸਿੱਖੀ, ਸਾਹਿਤ, ਕਵਿਤਾ, ਬੁੱਧੀ ਅਤੇ ਬੌਧਿਕਤਾ ਦੀ ਸੰਭਾਲ, ਪ੍ਰਸਾਰ ਅਤੇ ਤਰਬੀਅਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

  ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਚੇਅਰਮੈਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਗਰੇਵਾਲ ਨੇ ਸ਼ਸ਼ਤਰ ਵਿੱਦਿਆ ਦੀ ਅਮੀਰ ਵਿਰਾਸਤ ਬਾਰੇ ਦੱਸਦਿਆਂ ਕਿਹਾ ਕਿ ਗੱਤਕੇ ਦਾ ਵੱਡਾ ਇਤਿਹਾਸਕ ਮਹੱਤਵ ਹੈ ਕਿਉਂਕਿ ਇਹ ਪੰਜਾਬੀਆਂ ਦੀ ਬਹਾਦਰੀ, ਦਲੇਰੀ ਅਤੇ ਹੌਸਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 600 ਸਾਲ ਪੁਰਾਣੀ ਇਹ ਯੁੱਧ ਕਲਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਵਿਸ਼ਵ ਭਰ ਵਿੱਚ ਭਾਈਚਾਰੇ ਦੀ ਨੇਕ, ਪਵਿੱਤਰ ਅਤੇ ਅਦੁੱਤੀ ਭਾਵਨਾ ਦਾ ਮੁਜੱਸਮਾ ਹੈ।

  ਆਪਣੇ ਸੰਬੋਧਨ ਵਿੱਚ ਗੱਤਕਾ ਪ੍ਰਮੋਟਰ ਗਰੇਵਾਲ ਨੇ ਵਿਸ਼ਵੀਕਰਨ ਦੀਆਂ ਚੁਣੌਤੀਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਖ਼ਾਤਮੇ ਦੇ ਮੱਦੇਨਜ਼ਰ ਪ੍ਰਮੁੱਖ ਤਿੰਨ ਥੰਮ੍ਹਾਂ (ਗੁਰਮੁਖੀ, ਗੁਰਬਾਣੀ ਅਤੇ ਗੱਤਕੇ) ਨੂੰ ਸੰਭਾਲਣ ਦੀ ਲੋੜ 'ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਕਨੀਕੀ ਤੇ ਉੱਨਤੀ ਦੇ ਯੁੱਗ ਵਿੱਚ ਭਾਈਚਾਰੇ ਦੀਆਂ ਜੜ੍ਹਾਂ ਕਾਇਮ ਰੱਖਣ, ਗੁਰਸਿੱਖੀ, ਪੰਜਾਬੀ ਤੇ ਪੰਜਾਬੀਅਤ ਦੀ ਪਛਾਣ ਸਦੀਵੀਂ ਬਰਕਰਾਰ ਰੱਖਣ ਲਈ ਮਾਂ-ਬੋਲੀ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ।

  ਤਿੰਨ "ਗੱਗਿਆਂ" ਦੇ ਪ੍ਰਚਾਰ-ਪਸਾਰ ਦੀ ਵਕਾਲਤ ਕਰਦਿਆਂ ਇਸ ਸਿੱਖ ਬੁੱਧੀਜੀਵੀ ਅਧਿਕਾਰੀ ਨੇ ਕਿਹਾ ਕਿ ਗੁਰਮੁਖੀ, ਗੁਰਬਾਣੀ ਅਤੇ ਗੱਤਕੇ ਦਾ ਆਪਸੀ ਅਟੁੱਟ ਸੰਬੰਧ ਹੈ। ਇਨ੍ਹਾਂ ਬੇਸ਼ਕੀਮਤੀ ਸੱਭਿਆਚਾਰਕ ਤੇ ਅਧਿਆਤਮਿਕ ਖਜ਼ਾਨਿਆਂ ਨੂੰ ਗਲੇ ਲਗਾਉਣਾ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਹੈ, ਸਗੋਂ ਦੁਨੀਆਂ ਭਰ ਦੇ ਪੰਜਾਬੀਆਂ ਵਿੱਚ ਆਪਣਾਪਣ ਅਤੇ ਸਵੈਮਾਣ ਦੀ ਭਾਵਨਾ ਨੂੰ ਵਧਾਉਣਾ ਵੀ ਹੈ।

ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੀ ਵੱਡੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ​​ਕਰਨ ਵਜੋਂ ਵਿਰਾਸਤੀ ਮਾਰਸ਼ਲ ਆਰਟ ਲੋਕਾਈ ਵਿੱਚ ਹਿੰਮਤ, ਬਹਾਦਰੀ, ਲਗਨ ਅਤੇ ਦੂਜਿਆਂ ਨੂੰ ਸਤਿਕਾਰ ਦੇਣ ਵਰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਮਹੱਤਵਪੂਰਨ ਹੈ। 

  ਗਰੇਵਾਲ ਨੇ ਪ੍ਰਵਾਸੀ ਭਾਈਚਾਰੇ ਨੂੰ ਸਮੂਹਿਕ ਤੌਰ 'ਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਇਹ ਵਿਰਾਸਤੀ ਸੱਭਿਆਚਾਰਕ ਤੇ ਅਧਿਆਤਮਿਕ ਥੰਮ੍ਹ ਸਦਾ ਚੜ੍ਹਦੀਕਲਾ ਵਿੱਚ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦੀਵੀਂ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਇਸ ਕਾਨਫਰੰਸ ਰਾਹੀਂ ਬੌਧਿਕ ਅਦਾਨ-ਪ੍ਰਦਾਨ, ਵਿਦਿਅਕ ਪਹਿਲਕਦਮੀਆਂ, ਸੱਭਿਆਚਾਰਕ ਸਰਗਰਮੀਆਂ ਤੇ ਗੱਤਕੇ ਲਈ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਨ ਲਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮੂਹ ਪ੍ਰਬੰਧਕਾਂ ਸਮੇਤ ਗਿਆਨ ਸਿੰਘ ਕੰਗ, ਕਮਲਜੀਤ ਸਿੰਘ ਲਾਲੀ ਕੰਗ, ਪ੍ਰੋ. ਜਗੀਰ ਸਿੰਘ ਕਾਹਲੋਂ, ਚਮਕੌਰ ਸਿੰਘ ਮਾਛੀਕੇ, ਇਰਵਿੰਦਰ ਸਿੰਘ ਆਹਲੂਵਾਲੀਆ ਦੀ ਵੀ ਸ਼ਲਾਘਾ ਕੀਤੀ।

प्रेस विज्ञप्ति

 

*पंजाबी संस्कृति के प्रसार के लिए गुरुमुखी, गुरबानी और गतके को बढ़ावा दें : हरजीत ग्रेवाल*

 

8वें विश्व पंजाबी सम्मेलन में संस्कृति के संरक्षण के लिए ग्रेवाल ने की "3जी" की वकालत*

 

चंडीगढ़, 4 अगस्त 2023: वैश्वीकरण और आधुनिकता के युग में आ रही चुनौतियों के बीच पंजाबी कल्चरल कौंसिल के चेयरमैन हरजीत सिंह ग्रेवाल ने पंजाब की समृद्ध प्राचीन विरासत के मुख्य स्तंभों के रूप में तीन "गग्गा" (3जी), यानी गुरमुखी, गुरबानी और गतका, को बढ़ावा देने के महत्व पर जोर दिया ताकि आने वाली पीढ़ियां मूल पंजाबी विरासत से जुड़ी रहें।

  उन्होंने यह अवधारणा ब्रैम्पटन, टोरंटो में आयोजित 8वें विश्व पंजाबी सम्मेलन को संबोधित करते हुए प्रस्तुत की। अपनी प्रभावशाली प्रस्तुति में राज्य पुरस्कार विजेता ग्रेवाल ने वर्तमान युग में वैश्विक पंजाबी समुदाय के लिए एकता, अद्वितीय पहचान और समृद्ध विरासत के एक स्थायी और गौरवशाली प्रतीक के रूप में गुरुमुखी के महत्व पर प्रकाश डाला। उन्होंने कहा कि आध्यात्मिक भूमिका के अलावा, गुरमुखी ने पीढ़ी-दर-पीढ़ी गुरबानी, गुरसिखी, साहित्य, कविता, ज्ञान और बौद्धिकता के संरक्षण, प्रचार-प्रसार और शिक्षा में महत्वपूर्ण भूमिका निभाई है।

  इंटरनेशनल सिख मार्शल आर्ट काउंसिल के अध्यक्ष और वर्ल्ड गतका फेडरेशन के अध्यक्ष ग्रेवाल ने सिख युद्ध कला की समृद्ध विरासत के बारे में बात करते हुए ग्रेवाल ने कहा कि गतका का बड़ा ऐतिहासिक महत्व है क्योंकि यह पंजाबियों की बहादुरी, साहस और दिलेरी की भावना का प्रतिनिधित्व करता है। उन्होंने कहा कि लगभग 600 साल पुराना यह मार्शल आर्ट पंजाबी संस्कृति का एक अभिन्न अंग है जो दुनिया भर में समुदाय की महान, पवित्र और अदम्य भावना का प्रतीक है।

  अपने संबोधन में गतका प्रमोटर ग्रेवाल ने वैश्वीकरण की चुनौतियों और युवा पीढ़ी के बीच पंजाबी भाषा, सांस्कृतिक मूल्यों और परंपराओं के हो रहे नुकसान को देखते हुए तीन मुख्य स्तंभों (गुरमुखी, गुरबानी और गतके) को संरक्षित करने की आवश्यकता पर प्रकाश डाला। उन्होंने इस बात पर जोर दिया कि प्रौद्योगिकी और उन्नति के इस युग में, समुदाय की जड़ों को दृढ़ बनाए रखने, गुरसिखी, पंजाबी और पंजाबियत की पहचान को सदैव विद्यमान रखने के लिए मातृभाषा और विरासत का प्रचार-पसार करना बहुत महत्वपूर्ण है।

  तीन "गग्गा" को बढ़ावा देने की वकालत करते हुए, इस सिख बौद्धिक अधिकारी ने कहा कि पंजाबी सांस्कृति में गुरुमुखी, गुरबानी और गतका का अटूट संबंध है। इन अमूल्य सांस्कृतिक और आध्यात्मिक खजानों को अपनाना न केवल हमारी विरासत को संरक्षित और बढ़ावा देना है, बल्कि दुनिया भर के पंजाबियों के बीच अपनेपन और गर्व की भावना को बढ़ाना भी है।

  पंजाब की समृद्ध सांस्कृतिक विरासत को बढ़ावा देने के महत्व पर जोर देते हुए उन्होंने कहा कि पंजाबी संस्कृति के बुनियादी सिद्धांतों को मजबूत करना और लोगों में साहस, बहादुरी, दृढ़ता और दूसरों के प्रति सम्मान जैसे मूल्य पैदा करना विरासती मार्शल आर्ट में निहित हैं। 

ग्रेवाल ने प्रवासी समुदाय से सामूहिक रूप से यह सुनिश्चित करने की अपील की कि ये विरासत, सांस्कृतिक और आध्यात्मिक स्तंभ फलते-फूलते रहें और भावी पीढ़ियों को हमेशा प्रेरित करते रहें। उन्होंने इस सम्मेलन के माध्यम से बौद्धिक आदान-प्रदान, शैक्षिक पहल, सांस्कृतिक गतिविधियों और गतका के लिए एक महत्वपूर्ण मंच प्रदान करने के लिए ज्ञान सिंह कंग, कमलजीत सिंह लाली, प्रो. जागीर सिंह काहलों, चमकौर सिंह माछीके और इरविंदर सिंह अहलूवालिया आदि आयोजकों की सराहना की।

 

Add a Comment