18. Feb, 2011 in America : A mass Grave of Sikhs killed in November 1984 has been discovered after 26 years in village Hondh-Chillar, District Rewari, Haryana. The village was inhabited by several Sikh families and on November 02, 1984 in an organized and well planned attack, the entire village was burnt along with its Sikh population and Gurudwara. The village consisting of torched houses, burnt Gurudwara and scattered human bones has been now been discovered.
The genocidal site of village Hondh-Chillar is discovered by the sustained and unceasing efforts of Engineer Manvinder Singh Giaspur.
As per attorney Gurpatwant Singh Pannun Legal Advisor to Sikhs For Justice, the forlorn debris and human remains at village Hondh-Chillar discovered after 26 years are the most specific and convincing evidence of Sikhs localities being attacked and wiped out throughout India in a identical pattern in which armed groups lead by Congress Leaders would cordon the Sikh neighborhood, rape the women and burn the men and children alive. The discovery of Mass Grave of Sikhs in Haryana proves that Nanavati Commission’s scope of inquiry into the killing of Sikhs was gravely insufficient and eyewash because the commission did not look into killings of Sikhs that took place outside Delhi added attorney Pannun.
According to Karnail Singh Peermohammad scores of Sikhs living in the village were burnt to death on November 02, 1984 and the Police neither identified the dead nor investigated the killing of Sikhs. According to the FIR filed by Ghanpat Singh Sarpanch and other eyewitnesses, the Sikhs population of the village was attacked on November 02, 1984 by a group of about 500 people who came in Trucks and were armed. The group was shouting “Ye Sardar Ghaddar hain, Inn ko khatam karain ge” (These Sardars are traitors and we will wipe them out).
The attackers surrounded the Sikh houses and started throwing petrol bombs into the houses of Sikhs. Men and children were beaten and thrown into the burning houses and women were first raped and then thrown into the fire. Sri Guru Granth Sahib was desecrated and Gurudwara was put on fire.
AISSF and Sikhs for Justice (SFJ) will approach United Nations, Amnesty International, Human Rights Watch and South Asian Human Rights Commission to visit the site of Sikh Mass Graves in village Hondh-Chillar and investigate the attack on Sikhs that took place throughout India in November 1984.
ਜਲੰਧਰ, 18 ਫਰਵਰੀ (ਐੱਚ.ਐੱਸ.ਬਾਵਾ) - ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀਆਂ ਦਿਲ-ਕੰਬਾਊ ਕਹਾਣੀਆਂ ਨਾ ਵਿਸਾਰੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵਿਸਰਣ ਜੋਗੀਆਂ ਹਨ ਪਰ ਹੁਣ ਇਸ ਨਸਲਕੁਸ਼ੀ ਦੇ 26 ਵਰ੍ਹਿਆਂ ਬਾਅਦ ਨਸਲਕੁਸ਼ੀ ਦੀ ਇਕ ਅਣਕਹੀ ਕਹਾਣੀ ਦੇ ਰੂਪ ਵਿਚ ਹਰਿਆਣਾ ਦੇ ਇਕ ਪਿੰਡ ਵਿਚ 60-70 ਦੇ ਦਰਮਿਆਨ ਸਿੱਖਾਂ ਨੂੰ ਮਾਰ ਦੇਣ ਦੀ ਘਟਨਾ ਦੇ ਸਾਹਮਣੇ ਆਉਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਿਵੇਂ ਉੱਪਰੋਂ ਆਏ ਇਸ਼ਾਰਿਆਂ ‘ਤੇ ਸਿੱਖਾਂ ਨੂੰ ਚੁਣ-ਚੁਣ ਕੇ, ਇਕੋ ਢੰਗ ਨਾਲ ਉਜਾੜਿਆ ਤੇ ਕਤਲ ਕੀਤਾ ਗਿਆ।
ਗੁੜਗਾਉਂ-ਜੈਪੁਰ ਮੁੱਖ ਮਾਰਗ ‘ਤੇ 27 ਕਿਲੋਮੀਟਰ ਦੂਰ ਬਿਲਾਸਪੁਰ ਤੋਂ ਲਗਪਗ 236 ਕਿਲੋਮੀਟਰ ਅੰਦਰ ਹੈ ਜ਼ਿਲ੍ਹਾ ਰਿਵਾੜੀ ਦਾ ਇਹ ਅਭਾਗਾ ਪਿੰਡ ਹੋਂਦ ਚਿੱਲੜ। ਇਸ ਪਿੰਡ ਦੇ ਅੰਦਰ ਵੜਦੇ ਹੀ ਦਿੱਸਦੀਆਂ ਹਨ ਧੁਆਂਖੀਆਂ ਤੇ ਢੱਠੀਆਂ ਹੋਈਆਂ ਹਵੇਲੀਆਂ। ਇਹ ਆਪਣੇ ਆਪ ‘ਚ ਕਹਿੰਦੀ ਕਹਾਉਂਦੀ ਹਵੇਲੀ ਸੀ ਪਰ ਹੁਣ ਜਲੀਆਂ ਕੰਧਾਂ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਨੇ। ਤਬਾਹੀ ਦਾ ਇਹ ਮੰਜ਼ਰ ਆਪਣੇ ਆਪ ਵਿਚ ਇਕ ਐਸੀ ਪੀੜ ਸਮੋਈ ਬੈਠਾ ਹੈ ਜੋ ਸ਼ਾਇਦ ਕਦੇ ਖ਼ਤਮ ਨਾ ਹੋਵੇ। ਥੋੜ੍ਹਾ ਅੱਗੇ ਚੱਲ ਕੇ ਗੁਰਦੁਆਰਾ ਹੈ ਜਿਸ ਦੇ ਅੰਦਰ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸ਼ੋਭਿਤ ਸਨ ਪਰ ਹੁਣ ਬਿਨਾਂ ਬੂਹੇ ਬਾਰੀਆਂ ਗੁਰਦੁਆਰੇ ਦੀ ਸੜੀ ਹੋਈ ਇਮਾਰਤ ਇਕ ਨਜ਼ਰ ਮਾਰਿਆਂ ਹੀ ਸਭ ਕੁਝ ਬਿਆਨ ਕਰ ਜਾਂਦੀ ਹੈ। ਗੁਰਦੁਆਰੇ ਦੇ ਲਾਗੇ ਖੂਹ ਅਜੇ ਵੀ Àੁਵੇਂ ਹੀ ਮੌਜੂਦ ਹੈ। ਬਹੁਤ ਸਾਰੀਆਂ ਅਜਿਹੀਆਂ ਹਵੇਲੀਆਂ ਹਨ ਜੋ ਬੁਲਡੋਜ਼ਰ ਨਾਲ ਪੱਧਰੀਆਂ ਹੋ ਜਾਣ ਮਗਰੋਂ ਹੁਣ ਖੇਤਾਂ ਵਿਚ ਤਬਦੀਲ ਹੋ ਗਈਆਂ ਹਨ। ਇਸ ਪਿੰਡ ਵਿਚ 1984 ਦੇ ਫੱਟ ਅਜੇ ਵੀ ਰਿਸਦੇ ਨੇ। ਹੁਣ ਪੂਰੇ ਪਿੰਡ
ਵਿਚ ਕੋਈ ਨਹੀਂ ਵੱਸਦਾ। ਇਹ ਅਹਿਸਾਸ ਹਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਦੇ ਜਿਨ੍ਹਾਂ ਨੇ ਇਸ ਪਿੰਡ ਨੂੰ ਘੋਖਿਆ ਤੇ ਸਾਰਾ ਮਾਮਲਾ ਸਿੱਖਸ ਫਾਰ ਜਸਟਿਸ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਧਿਆਨ ਵਿਚ ਲਿਆਂਦਾ। 2 ਨਵੰਬਰ 1984 ਤੋਂ ਪਹਿਲਾਂ ਪਿੰਡ ਚਿੱਲੜ ਤੋਂ ਲਗਪਗ 4 ਕਿਲੋਮੀਟਰ ਦੂਰ ਇਕ ਛੋਟੀ ਢਾਣੀ ਹੋਂਦ, 30-35 ਘਰਾਂ ਦਾ ਇਕ ਹੱਸਦਾ ਵੱਸਦਾ ਪਿੰਡ ਸੀ। ਸਾਰੇ ਘਰ ਸਿੱਖਾਂ ਦੇ ਸਨ ਜੋ ਪਾਕਿਸਤਾਨ ਦੇ ਸ਼ਹਿਰ ਮੀਆਂਵਾਲੀ ਤੋਂ 1947 ਵਿਚ ਉੱਜੜ ਕੇ ਇਧਰ ਆਏ ਸਨ। ਇੱਥੋਂ ਦੇ ਸਾਬਕਾ ਹੈੱਡਮਾਸਟਰ ਅਨੁਸਾਰ 1978 ਵਿਚ ਚਿੱਲੜ ਵਿਚ ਧਰਮਸ਼ਾਲਾ ਬਣਾਉਣ ਲਈ ਹੋਂਦ ਵਾਸੀਆਂ ਨੇ ਖੁੱਲ੍ਹ ਕੇ ਦਾਨ ਦਿੱਤਾ ਸੀ। ਪਿੰਡ ਹੋਂਦ ਤੇ ਚਿੱਲੜ ਦੀ ਪੰਚਾਇਤ ਸਾਂਝੀ ਸੀ।
ਚਿੱਲੜ ਬਹੁਤ ਵੱਡਾ ਪਿੰਡ ਹੈ ਜਿੱਥੇ ਜਾਟ, ਗੁੱਜਰ ਅਤੇ ਹੋਰ ਜਾਤਾਂ ਰਲ ਮਿਲ ਵੱਸਦੀਆਂ ਸਨ। ਐਨੇ ਵੱਡੇ ਪਿੰਡ ਚਿੱਲੜ ਨੂੰ ਛੱਡ ਕੇ ਛੋਟੀ ਢਾਣੀ ਹੋਂਦ ਦੇ ਨਿਵਾਸੀ ਸ: ਸਰੂਪ ਸਿੰਘ ਸਪੁੱਤਰ ਸ: ਤਿਰਲੋਕ ਸਿੰਘ ਦਾ 1961 ਤੋਂ ਪੰਦਰਾਂ ਸਾਲਾਂ ਤਕ ਸਰਪੰਚ ਬਣੇ ਰਹਿਣਾ ਇਨ੍ਹਾਂ ਸਿੱਖ ਪਰਿਵਾਰਾਂ ਦੀ ਧਾਂਕ ਤੇ ਕਿਸੇ ਨਾਲ ਦੁਸ਼ਮਣੀ ਨਾ ਹੋਣ ਵਾਲੀ ਗੱਲ ਦੀ ਗਵਾਹੀ ਭਰਦਾ ਸੀ।
2 ਨਵੰਬਰ ਦਿਨ ਦੇ ਕਰੀਬ ਗਿਆਰਾਂ ਵਜੇ ਭੀੜ ਨੇ ਪੂਰੇ ਪਿੰਡ ਹੋਂਦ ਨੂੰ ਚਾਰੇ ਪਾਸਿਓਂ ਘੇਰੇ ਵਿਚ ਲੈ ਲਿਆ। ਭੀੜ ਕੋਲ ਮਿੱਟੀ ਦੇ ਤੇਲ ਦੇ ਕੈਨ, ਬਲਦੀਆਂ ਮਸ਼ਾਲਾਂ, ਕਿਰਪਾਨਾਂ, ਡਾਂਗਾਂ, ਬਰਛੇ ਤੇ ਟਕੂਏ ਸਨ। ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਾਈ। ਭੀੜ ਦਾ ਰੋਹ ਵੇਖ ਕੇ ਬੱਚੇ, ਬੁੱਢੇ ਜਵਾਨ ਸਭ ਘਰਾਂ ਅੰਦਰ ਹੋ ਗਏ। ਉਸ ਵੇਲੇ ਦੇ ਪਿੰਡ ਚਿੱਲੜ ਦੇ ਸਰਪੰਚ ਅਨੁਸਾਰ ਉਸ ਨੇ ਇਕ ਟਰੱਕ ਵਿਚ ਆਏ ਇਨ੍ਹਾਂ ਲੋਕਾਂ ਨੂੰ ਕੁਝ ਹੋਰ ਲੋਕਾਂ ਦੀ ਮਦਦ ਨਾਲ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ ਪਰ ਸ਼ਾਮ ਨੂੰ 6 ਵਜੇ ਤਿੰਨਾਂ ਟਰੱਕਾਂ ਵਿਚ ਆਏ ਸੈਂਕੜੇ ਲੋਕਾਂ ਨੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਤੇ ਜਿਹੜਾ ਬਾਹਰ ਆਉਂਦਾ ਉਸ ਨੂੰ ਵੱਢਣਾ ਟੁੱਕਣਾ ਸ਼ੁਰੂ ਕਰ ਦਿੱਤਾ। ਹੁਣ ਇਕੱਤਰ ਕੀਤੀ ਜਾਣਕਾਰੀ ਅਨੁਸਾਰ 60 ਤੋਂ ਵੱਧ ਸਿੱਖ ਮਾਰੇ ਗਏ ਪਰ ਉਸ ਵੇਲੇ ਸਰਕਾਰ ਨੇ 20 ਵਿਅਕਤੀਆਂ ਦੇ ਮਾਰੇ ਜਾਣ ਅਤੇ ਜ਼ਿੰਦਾ ਜਲਾਏ ਜਾਣ ਬਾਰੇ ਐਫ. ਆਈ. ਆਰ. ਦਰਜ ਕੀਤੀ ਅਤੇ ਇਹ ਘੋਖਣ ਜਾਂ ਰਿਕਾਰਡ ’ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਿੰਡ ਦੇ ਮਾਰੇ ਗਏ 20 ਵਿਅਕਤੀ ਕੌਣ ਸਨ। ਸ: ਗਿਆਸਪੁਰ ਵੱਲੋਂ ਇਹ ਮਾਮਲਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ੰਿਸੰਘ ਦੇ ਧਿਆਨ ਵਿਚ ਲਿਆਂਦਾ ਪਰ ਇਸ ਮਾਮਲੇ ਵਿਚ ਕੁਝ ਨਾ ਹੋਣ ‘ਤੇ ਉਨ੍ਹਾਂ ਇਹ ਮਾਮਲਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਦੇ ਧਿਆਨ ਵਿਚ ਲਿਆਂਦਾ। ਜੋ 20 ਮੌਤਾਂ ਵਾਲੀ ਐਫ. ਆਈ. ਆਰ. ਦਰਜ ਹੋਈ ਸੀ, ਉਸ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸ: ਗਿਆਸਪੁਰ ਦੇ ਨਾਲ ਦੋ ਦਿਨ ਉਕਤ ਪਿੰਡ ਵਿਚ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ, ਲੋਕਾਂ ਨਾਲ ਗੱਲਬਾਤ ਕਰਕੇ ਤੱਥ ਇਕੱਠੇ ਕਰਨ ਉਪਰੰਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ 6 ਮਾਰਚ ਨੂੰ ਉਕਤ ਪਿੰਡ ਵਿਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ 26 ਸਾਲ ਪਹਿਲਾਂ ਵਾਪਰੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸੇ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਸ: ਪੀਰ ਮੁਹੰਮਦ ਨੇ ਐਲਾਨ ਕੀਤਾ ਕਿ ਸਿੱਖਸ ਫਾਰ ਜਸਟਿਸ ਦੇ ਸਹਿਯੋਗ ਨਾਲ ਇਸ ਪਿੰਡ ਨੂੰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪਿੰਡ ਦੀ ਫ਼ੇਰੀ ਸਮੇਂ ਗੁੜਗਾਉਂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸੰਤੋਖ ਸਿੰਘ ਸਾਹਨੀ, ਜਥੇਦਾਰ ਹਰਦਰਸ਼ਨ ਸਿੰਘ ਸੀ: ਪ੍ਰਧਾਨ ਗੁਰਦੁਆਰਾ ਸਾਊਥ ਸਿਟੀ ਗੁੜਗਾਉਂ, ਜਗਤਪਾਲ ਸਿੰਘ, ਰਛਪਾਲ ਸਿੰਘ, ਇੰਜ: ਮਨਵਿੰਦਰ ਸਿੰਘ ਗਿਆਸਪੁਰ, ਹੱੈਡ ਗ੍ਰੰਥੀ ਪ੍ਰਗਟ ਸਿੰਘ ਕੈਰੋਂ, ਮੈਨੇਜਰ ਸ: ਹਰਜਿੰਦਰ ਸਿੰਘ, ਸ: ਸਾਹਿਬ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਤੇ ਸ: ਗੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪਟੌਦੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।
Amritsar, Feb. 18 : The All-India Sikh Students Federation (AISSF) today claimed to have discovered a village in Haryana’s Rewari district where Sikhs were killed in the 1984 riots and since then the homes inhabited by them and the village gurdwara have been lying in ruins. Responding to the claim, the SGPC said it would investigate into the matter.
In view of the discovery, Karnail Singh Peermohammad expressed his intention to preserve the village as a “memorial to the martyrs of 1984” and sought help from the SGPC and other Sikh organisations in this regard. The village, Hondh-Chillar, located 55 km from Gurgaon, was unearthed by Manvinder Singh Giaspur, an engineer hailing from Ludhiana and at present working at Gurgaon. According to him, in November 1984, the village was inhibited by more than 35 Sikh families. “On November 2, 1984, in an organised attack, the entire village was burnt along with its Sikh population and gurdwara. According to records of the local police, an FIR was registered for the death of 20 Sikhs from Hondh-Chillar village on the same day. The remains of Hondh-Chillar show that the entire portion of the village where Sikhs used to live was torched, including the gurdwara,” he added, while producing photographs to corroborate his claims. He lamented that the gurdwara building was in a bad shape and animal fodder was being kept in its verandah.
Peermohammad claimed that Giaspur had rang up SGPC chief Avtar Singh Makkar and brought the matter to his notice on January 23. “Makkar had promised him to visit the site, but till date he hasn’t turned up.”
The AISSF will be holding an Akhand Path at the site of the village gurdwara on March 4 in the memory of innocent Sikhs who were burnt to death in 1984. It has requested Akal Takht Jathedar Giani Gurbachan Singh to lead the bhog ceremony as head of the Sikh community on March 6.
On the other hand, Makkar said nobody had contacted him in this regard. He, however, said the SGPC would look into the matter and if any such incident had occurred in the village, they would cooperate with the AISSF in every way possible.
Source: Sikh Activist, Ajit Jalandhar, Tribune India