Clinches state Gatka Championship
Machhiwara August 18: Gatkebaaz from Ludhiana district bagged first position on the concluding day of Punjab state Gatka Championship (men & women) at Machhiwara (Ludhiana) by winning 73 gold, 26 silver and 2 bonze medals during the mega event. Former champion Patiala district have to console with second place with 43 gold, 24 silver and 17 silver medals while Gurdaspur got third position with 8 gold, 26 silver and 15 bronze medals.
Divulging details Punjab Gatka Association coordinators Baljinder Singh Toor and Dr Deep Singh Chandigarh said that in this two days martial art tournament about 900 Gatka players from 15 districts participated in under 14, 17, 19, 22 and 25 years events in single soti, farri-soti and weapons demonstration.
Speaking on the occasion MLA Amrik Singh Dhillon facilitated the Gatka players and assured all help to the Gatka Association. Gatka Federation of India President Harcharn Singh Bhullar IPS asked the participants to refrain from bazigiri acts and stunts during the performance of martial art skills. Adding further he said that adopting Gatka as an amateur sport enables youth to stay healthy and agile and keeps them away from the menace of drug abuse and other intoxicants to lead a disciplined life.
General Secretary Harjeet Singh Grewal said that Gatka Federation has taken major initiatives to revive and promote this rare art as a sport in India and abroad by organising “Virsa Sambhal” Gatka competitions to perpetuate the rich legacy of age-old martial art Gatka amongst the future generations on one hand and to revive this dying art on the other. He solicited that the Punjab Government must award due gradation to Gatka sport at par with other games at the earliest.
Among others Sabans Singh Manki member SGPC, Jarnail Singh Bajwa Sunny Enclave and Avtar Singh Patiala also spoke on the occasion.
It is informed that the martial art Gatka is a style of fighting with sticks between two Gatka or more players, intended to simulate the sword and focuses on infusing physical, spiritual and mental fitness.
MLA Amrik Singh Dhillon and Gatka Federation of India President Harcharn Singh Bhullar inagurating Gatka match at Machhiwara during Punjab state Gatka Championship. ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਮਾਛੀਵਾੜਾ ਵਿਖੇ ਆਯੋਜਤ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੌਰਾਨ ਗੱਤਕਾ ਮੈਚ ਦੀ ਸ਼ੁਰੂਆਤ ਕਰਵਾਉਂਦੇ ਹੋਏ। |
ਪੰਜਾਬ ਗੱਤਕਾ ਚੈਪੀਅਨਸ਼ਿਪ ਦੀ ਆਲ ਓਵਰ ਟਰਾਫ਼ੀ ਲੁਧਿਆਣਾ ਨੇ ਜਿੱਤੀ
ਗੱਤਕਾ
ਖੇਡ ਨੂੰ ਸਟੰਟਬਾਜ਼ੀ ਤੋਂ ਦੂਰ ਰੱਖਿਆ ਜਾਵੇ : ਭੁੱਲਰ
ਮਾਛੀਵਾੜਾ ਸਾਹਿਬ, 18 ਅਗਸਤ : ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਜਿਲ੍ਹਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਵੱਲੋਂ ਇੱਥੇ ਕਰਵਾਈ ਗਈ ਦੂਜੀ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਗੱਤਕੇਬਾਜਾਂ ਨੇ 73 ਸੋਨੇ ਦੇ, 26 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਟਰਾਫੀ ਉਤੇ ਕਬਜਾ ਕੀਤਾ ਜਦਕਿ ਬਾਰਕਾ ਚੈਂਪੀਅਨ ਪਟਿਆਲਾ ਨੂੰ 43 ਸੋਨੇ ਦੇ, 24 ਚਾਂਦੀ ਅਤੇ 17 ਕਾਂਸੀ ਦੇ ਤਗਮਿਆਂ ਨਾਲ ਦੂਸਰੇ ਸਥਾਨ ਤੇ ਸਬਰ ਕਰਨਾ ਪਿਆ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ 8 ਸੋਨੇ ਦੇ, 26 ਚਾਂਦੀ ਅਤੇ 15 ਕਾਂਸੀ ਦੇ ਮੈਡਲ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਚੈਂਪੀਅਨਸ਼ਿਪ ਦੇ ਦੂਸਰੇ ਅਤੇ ਆਖਰੀ ਦਿਨ ਬੜੇ ਸਖਤ ਮੁਕਾਬਲੇ ਦੇਖਣ ਨੂੰ ਮਿਲੇ। ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਤ ਇਹਨਾਂ ਮੁਕਾਬਲਿਆਂ ਵਿੱਚ ਦੇਰ ਸ਼ਾਮ ਤੱਕ ਚੱਲੇ ਮੈਚਾਂ ਦੌਰਾਨ ਲੜਕੇ ਅਤੇ ਲੜਕੀਆਂ ਦੇ ਅੰਡਰ 14, 17, 19, 22, 25 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਆਏ 15 ਜ਼ਿਲ੍ਹਿਆਂ ਦੇ 900 ਦੇ ਕਰੀਬ ਗੱਤਕੇਬਾਜ਼ ਇੱਕ ਦੂਜੇ ਨੂੰ ਪਛਾੜਨ ਲਈ ਸੰਘਰਸ਼ ਕਰਦੇ ਨਜਰ ਆਏ।
ਚੈਂਪੀਅਨਸਿਪ ਵਿੱਚ ਪਹੁੰਚੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰਬੰਸ ਸਿੰਘ ਮਾਣਕੀ ਮੈਂਬਰ ਐਸ.ਜੀ.ਪੀ.ਸੀ. ਨੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਗੱਤਕਾ ਖੇਡ ਨੂੰ ਪ੍ਰਫੁਲਿਤ ਕਰਨ ਅਤੇ ਇਸਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਮੁਕਾਬਲਿਆਂ ਦੀ ਸ਼ੁਰੂਆਤ ਤੇਜਿੰਦਰ ਸਿੰਘ ਕੂੰਨਰ ਕਾਂਗਰਸੀ ਆਗੂ ਅਤੇ ਮਨਜਿੰਦਰ ਸਿੰਘ ਐਸ.ਐਚ.ਓ ਮਾਛੀਵਾੜਾ ਸਾਹਿਬ ਨੇ ਕੀਤੀ ਜਿਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਦੀ ਤਾਕੀਦ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਚਰਨ ਸਿੰਘ ਭੁੱਲਰ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਸਮੂੰਹ ਖਿਡਾਰੀਆਂ ਅਤੇ ਕੋਚਾਂ ਨੂੰ ਸ਼ੁੱਭ-ਇੱਛਾਵਾਂ ਦਿੰਦਿਆਂ ਤਾਕੀਦ ਕੀਤੀ ਕਿ ਵਿਰਾਸਤੀ ਖੇਡ ਗੱਤਕਾ ਨੂੰ ਸਟੰਟਬਾਜੀ ਤੋਂ ਦੂਰ ਰੱਖਿਆ ਜਾਵੇ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਨਾਲ ਜੁੜਿਆ ਕੋਈ ਵੀ ਖਿਡਾਰੀ ਸਟੰਟਬਾਜ਼ੀ ਨਹੀਂ ਕਰੇਗਾ। ਇਨਾਮਾਂ ਦੀ ਵੰਡ ਮੌਕੇ ਬੋਲਦਿਆਂ ਹਰਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ ਜਲਦੀ ਹੀ ਇਸ ਖੇਡ ਨੂੰ ਪੰਜਾਬ ਸਰਕਾਰ ਵੱਲੋਂ ਗਰੇਡੇਸ਼ਨ ਮਿਲ ਰਹੀ ਹੈ ਇਸ ਲਈ ਖਿਡਾਰੀ ਆਪਣੇ ਬਿਹਤਰ ਭਵਿੱਖ ਲਈ ਗੱਤਕੇ ਨੂੰ ਕੈਰੀਅਰ ਵੱਜੋਂ ਅਪਨਾਉਣ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਉਘੇ ਸਮਾਜ ਸੇਵਕ ਜਰਨੈਲ ਸਿੰਘ ਬਾਜਵਾ ਪ੍ਰੋਮੋਟਰ ਸਨੀ ਇਨਕਲੇਵ ਖਰੜ ਨੇ ਕੀਤੀ। ਉਹਨਾਂ ਖਿਡਾਰੀਆਂ ਨੂੰ ਸਵੈ-ਰੱਖਿਆ ਵਜੋਂ ਗੱਤਕਾ ਖੇਡ ਅਪਣਾਉਣ ਲਈ ਵਧਾਈ ਦਿੰਦਿਆਂ ਨਸ਼ਿਆਂ ਵਰਗੀ ਲਾਹਨਤ ਤੋਂ ਦੂਰ ਰਹਿ ਕੇ ਚੰਗੀ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਦੋ ਰੋਜਾ ਗੱਤਕਾ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਾ. ਦੀਪ ਸਿੰਘ ਕਨਵੀਨਰ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਅਵਤਾਰ ਸਿੰਘ ਪੰਜਾਬੀ ਯੂਨੀਵਿਰਸਿਟੀ ਪਟਿਆਲਾ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ, ਖਾਲਸਾ ਗਰੁੱਪ ਆਫ ਵਾਰੀਅਰਜ਼ ਗੱਤਕਾ ਅਕੈਡਮੀ ਮਾਛੀਵਾੜਾ ਸਾਹਿਬ ਅਤੇ ਰਣਧੀਰ ਸਿੰਘ ਸੈਣੀ ਨੇ ਅਹਿਮ ਭੁਮਿਕਾ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਬਲਜਿੰਦਰ ਸਿੰਘ ਤੂਰ ਚੇਅਰਮੈਨ ਗੱਤਕਾ ਚੈਂਪੀਅਨਸ਼ਿਪ ਆਰਗੇਨਾਈਜੇਸ਼ਨ ਕਮੇਟੀ ਨੇ ਪਹੁੰਚੇ ਹੋਏ ਸਮੂੰਹ ਖਿਡਾਰੀਆਂ, ਕੋਚਾਂ,ਰੈਫਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ਼ ਸਕੱਤਰ ਦੀ ਕਾਰਵਾਈ ਬਾਖੂਬੀ ਨਿਭਾਈ।
ਇਸ ਮੌਕੇ
ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਔਜਲਾ, ਮਨਮੋਹਨ ਸਿੰਘ ਖੇੜਾ, ਉਜਾਗਰ ਸਿੰਘ ਬੈਨੀਪਾਲ, ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਫੋਰਸ, ਦਲਜੀਤ
ਸਿੰਘ ਸ਼ਾਹੀ, ਗੁਰਮੇਲ ਸਿੰਘ ਐਮ.ਸੀ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ ਗਹਿਲੇਵਾਲ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ ਛਾਪਾ, ਹਰਮਨ ਸਿੰਘ ਬੁਟਾਹਰੀ, ਰਘਬੀਰ ਚੰਦ ਚੰਡੀਗੜ, ਜਸਵੀਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਤੂਰ, ਗੁਰਜੀਤ ਸਿੰਘ ਲੌਂਗੀਆਂ, ਕੇਵਲ ਸਿੰਘ, ਪ੍ਰਦੀਪ ਸਿੰਘ ਆਦਿ ਮੌਜੂਦ ਸਨ।