Do Not Put People in a Box
Siri Singh Sahib Bhai Sahib Harbhajan Singh Khalsa Yogiji
One day, somebody asked me a direct question. "Do you like black people?" I was sitting on a chair, nibbling on something. "Do you like black people?"
I said, "You mean Negro." I thought, let me make the worst of it and see what the person says. Negro means black, it's nothing so bad, but I know it is a slur. So I said, "You mean to say Negro. Black-black, right? You are talking to people or you are talking of colors, or you are talking to black?"
He said, "Black people."
I said, "What is black and what is blondt disturb yourself, e? You are going away from the fundamental of people. You are branding people and that is not people. Black, brown, blonde, fat, skinny. Whenever you brand somebody, you are not a person, yourself. You are on an escape route.
Do you know something, if you just do nothing entire nature will serve you? And if you just don't brand anybody black, brown, yellow, pink, hippy, crew-cut, square, round. You know how many things you say and you do and you mean? You know what that is? That is actually your own smallness, your own shallowness."
The person started apologizing. "Oh, I have asked a wrong question."
I said, "No, no. It's nothing. What's wrong about it? You asked me a question. I am trying to reply to you."
Whenever a person puts himself in a box, whether it's a black box or a blonde box or a white box, or a red box or a pink box; or it's a boy or it's a girl; or it's rich, or poor; or it's right or it's wrong - it's a box.
You know you can get into a box, but you cannot come out of the box. You pay a very heavy cost for it because you reduce yourself to that level. You are very important. And if you are very important, then you must not say anything negative and you must not box yourself in.
Black is not important. Blonde is not important. Right is not important. Wrong is not important. What is important in this world is you. And how you use your life. How you move. How you move in this world of yours.
If you do not know how to conduct yourself, nobody will. The first quality of a human is based on these four things. Honor. Grace. Divinity and Dignity.
Black can have it. Yellow can have it. Pink can have it. Idiot can have it and wise person can have it. These are the four aspects.
Everyday you should learn this. Everyday ask yourself, "I have honor, I have grace, I have Divinity, I have dignity."
Don't go anywhere. Don't learn. Don't bother yourself. It's not going to work. There is nothing that is going to work if you do not know how to hypnotize your own self in these four aspects that are your essentials. Keep them very precious, very dear to your heart and your head should know.
As long as you are dealing with emotions, feelings, commotions, drama, trauma, "my" thoughts, "my" this, it's a nightmare. Day mares, nightmares, whether they are horses or mares, it is your problem. What you are riding on is your problem. But it will never, ever be you…
A human keeps his dignity, Divinity, grace and honor. Everything else doesn't have any value. And there is a catch twenty-two in it. When you take these four things, then Mother Nature, from the four corners ,comes and serves you. That's the rule of thumb.
Just think of when the whole Universe is your friend, how great that will be. If things are beautiful, if the four walls of the house are very attractive, great people will like to come. Similarly, when your Divinity and dignity, grace and honor are intact, all goodness of the Mother will come. Mother Nature loves to wait to visit that house, and that man, that person who has that faculty, that quality.
You can never find God but God can always find you. Never worship God, let God worship you. Have you seen a mother worshipping a child? Do you see her? You can't take it. Because you separate yourself from God. Mother takes the child, "Oh my little one. You are my angel. You are my baby." The guy doesn't even know what she is talking about.
Worship is when, in your life, you live and you practice honor, grace, dignity and Divinity. Those are the four walls in which you sit as a dignified human being. That is your entitlement. If a person doesn't have dignity, there will be bigotry. If a person does not have Divinity, there will be duality. A person who will not have grace will be racist. A person who has no honor will be a con man, a liar. And the tragedy of all this is that he will never know it until the end of his days.
Patience pays.
Admit to yourself this planet belongs to God and He created the creation. And you are a part of that creation. You are one God, one creation and you are one creature. Simple. This is the Trinity that is called "Ek Ong Kaar." One God, one creation and one creature.
Give the ownership to God. See how beneficial it will be.
To read or view the entire talk, visit:
http://www.libraryofteachings.com/lecture.xqy?q=date:1995-03-27&id=1ec31f55-d16f-096b-bf12-61da44e18291&title=Los-Angeles-Lecture
ਲੋਕਾਂ ਨੂੰ ਖਾਨਿਆਂ ਵਿਚ ਨਾ ਵੰਡੋ
ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਜੀ
ਇਕ ਦਿਨ ਕਿਸੇ ਨੇ ਮੈਨੂੰ ਇੱਕ ਸਵਾਲ ਕੀਤਾ, ਬਿੱਲਕੁੱਲ ਸਿੱਧਾ। “ ਕੀ ਤੁਸੀਂ ਕਾਲੇ ਲੋਕਾਂ ਨੂੰ ਪਸੰਦ ਕਰਦੇ ਹੋ?”
ਮੈਂ ਕਿਹਾ, “ ਤੇਰਾ ਮਤਲਬ ਹੈ ਨੀਗਰੋ।”
ਮੈਂ ਸੋਚਿਆ ਮੈਂ ਹੁਣ ਇਸ ਗੱਲ ਨੂੰ ਸਿਰੇ ਹੀ ਲਾ ਲਵਾਂ ਅਤੇ ਦੇਖਾਂ ਇਹ ਬੰਦਾ ਕੀ ਕਹਿੰਦਾ ਹੈ। ਨੀਗਰੋ ਦਾ ਮਤਬਲ ਹੈ ਕਾਲਾ। ਇਹ ਐਨਾ ਬੁਰਾ ਨਹੀਂ ਹੈ ਪਰ ਮੈਂ ਜਾਣਦਾ ਹਾਂ ਕਿ ਇਹ ਇਕ ਗਾਲ ਹੈ। ਇਸ ਕਰਕੇ ਮੈਂ ਕਿਹਾ, “ਤੁਹਾਡੇ ਕਹਿਣ ਦਾ ਮਤਲਬ ਹੈ ਨੀਗਰੋ। ਸ਼ਾਹ ਕਾਲਾ? ਤੂੰ ਕਾਲੇ ਲੋਕਾਂ ਦੀ ਗੱਲ ਕਰ ਰਿਹਾ ਹੈਂ ਨਾ ਜਾਂ ਕਾਲੇ ਰੰਗ ਦੀ?”
“ਕਾਲੇ ਲੋਕਾਂ ਦੀ” ਉਸਨੇ ਜਵਾਬ ਦਿੱਤਾ।
“ ਕੋਈ ਕਾਲਾ ਹੈ ਅਤੇ ਕੋਈ ਗੋਰਾ ਹੈ, ਇਹ ਗੱਲ ਤੈਨੂੰ ਡਿਸਟਰਬ ਕਰਦੀ ਹੈ?” ਮੈਂ ਕਿਹਾ। “ਤੁਸੀਂ ਲੋਕਾਂ ਦੇ ਮੂਲ ਤੋਂ ਦੂਰ ਜਾ ਰਹੇ ਹੋ। ਤੁਸੀਂ ਲੋਕਾਂ ਤੇ ਠੱਪੇ ਲਾ ਰਹੇ ਹੋ ਤੇ ਇਹ ਠੱਪੇ ਲੋਕ ਨਹੀਂ ਹਨ- ਕਾਲੇ, ਭੂਰੇ, ਗੋਰੇ, ਮੋਟੇ, ਪਤਲੇ। ਜਦੋਂ ਤੁਸੀਂ ਕਿਸੇ ਇਨਸਾਨ ਤੇ ਠੱਪਾ ਲਾ ਦਿੰਦੇ ਹੋ ਤਾਂ ਖੁਦ ਇਕ ਇਨਸਾਨ ਨਹੀਂ ਰਹਿੰਦੇ। ਤੁਸੀਂ ਭੱਜ ਰਹੇ ਹੁੰਦੇ ਹੋ।”
“ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਇਸ ਤਰਾਂ ਨਾ ਕਰੋ ਤਾਂ ਪੂਰੀ ਕੁਦਰਤ ਤੁਹਾਡੀ ਖਿਦਮਤ ਕਰਨ ਲੱਗੇਗੀ? -ਜੇ ਸਿਰਫ ਤੁਸੀਂ ਲੋਕਾਂ ਤੇ ਕਾਲੇ, ਭੂਰੇ, ਪੀਲੇ, ਪਿੰਕ, ਹਿੱਪੀ, ਕਰੂ-ਕੱਟ, ਚੌਰਸ, ਗੋਲ ਦੇ ਠੱਪੇ ਨਾ ਲਾਓ। ਕੀ ਤੁਹਾਨੂੰ ਪਤਾ ਹੈ ਕਿ ਕਿੰਨੀ ਹੀ ਗੱਲਾਂ ਤੁਸੀਂ ਕਹਿੰਦੇ/ਕਰਦੇ ਹੋ ਅਤੇ ਉਨਾਂ ਦਾ ਕੀ ਅਰਥ ਹੁੰਦਾ ਹੈ? ਇਹ ਅਸਲ ਵਿਚ ਤੁਹਾਡਾ ਆਪਣਾ ਛੋਟਾਪਣਾ ਅਤੇ ਤੁਹਾਡਾ ਆਪਣਾ ਪੇਤਲਾਪਣ ਹੈ।”
ਉਹ ਬੰਦਾ ਮਾਫੀਆਂ ਮੰਗਣ ਲੱਗਾ। “ ਓ...ਹੋ.. ਮੈਂ ਗਲਤ ਸਵਾਲ ਕਰ ਬੈਠਾ।”
ਮੈਂ ਕਿਹਾ, “ਗਲਤ ਕੁੱਝ ਨਹੀਂ । ਤੂੰ ਸਵਾਲ ਕੀਤਾ ਅਤੇ ਮੈਂ ਉਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਜਦੋਂ ਵੀ ਕੋਈ ਇਨਸਾਨ ਆਪਣੇ ਆਪ ਨੂੰ ਕਿਸੇ ਖਾਨੇ ਵਿਚ ਫਿੱਟ ਕਰਦਾ ਹੈ, ਚਾਹੇ ਇਹ ਕਾਲਾ ਖਾਨਾ ਹੋਵੇ, ਗੋਰਾ ਹੋਵੇ, ਚਿੱਟਾ ਹੋਵੇ, ਲਾਲ ਹੋਵੇ, ਗੁਲਾਬੀ ਹੋਵੇ; ਜਾਂ ਲੜਕਾ ਜਾਂ ਲੜਕੀ ਹੋਵੇ; ਜਾਂ ਅਮੀਰ ਤੇ ਗਰੀਬ ਹੋਵੇ; ਜਾਂ ਗਲਤ ਜਾਂ ਠੀਕ ਹੋਵੇ- ਇਹ ਖਾਨਾ ਹੀ ਹੁੰਦਾ ਹੈ।
ਤੁਸੀਂ ਖਾਨੇ ਵਿਚ ਆਪਣੇ ਆਪ ਨੂੰ ਫਿੱਟ ਕਰ ਸਕਦੇ ਹੋ ਪਰ ਯਾਦ ਰੱਖੋ ਇਸ ਵਿਚੋਂ ਫਿਰ ਨਿਕਲ ਨਹੀਂ ਸਕਦੇ। ਇਸ ਦੀ ਤੁਹਾਨੂੰ ਬੜੀ ਭਾਰੀ ਕੀਮਤ ਉਤਾਰਨੀ ਪੈਂਦੀ ਹੈ ਕਿਉਂਕਿ ਤੁਸੀਂ ਆਪਣੇ ਆਪ ਨੂੰ ਉਸ ਪੱਧਰ ਤੱਕ ਛੋਟਾ ਕਰ ਲਿਆ ਹੈ। ਤੁਸੀਂ ਬਹੁਤ ਅਹਿਮ ਹੋ। ਅਤੇ ਜੇ ਤੁਸੀਂ ਐਨੇ ਅਹਿਮ ਹੋ ਤਾਂ ਕਦੇ ਕੋਈ ਨੈਗੇਟਿਵ ਗੱਲ ਨਾ ਕਰੋ ਅਤੇ ਨਾ ਹੀ ਆਪਣੇ ਆਪ ਨੂੰ ਕਿਸੇ ਡੱਬੇ ਵਿਚ ਬੰਦ ਕਰੋ।
ਕਾਲਾ ਅਹਿਮ ਨਹੀਂ ਹੈ। ਗੋਰਾ ਵੀ ਅਹਿਮ ਨਹੀਂ ਹੈ। ਸਹੀ ਵੀ ਅਹਿਮ ਨਹੀਂ ਹੈ ਅਤੇ ਗਲਤ ਵੀ ਅਹਿਮ ਨਹੀਂ ਹੈ। ਇਸ ਸੰਸਾਰ ਵਿਚ ਜਿਹੜੀ ਚੀਜ਼ ਅਹਿਮ ਹੈ, ਉਹ ਤੁਸੀਂ ਹੋ ; ਜਾਂ ਤੁਸੀਂ ਆਪਣੇ ਜੀਵਨ ਨੂੰ ਜਿਸ ਤਰਾਂ ਜਿਊਂਦੇ ਹੋ; ਤੁਸੀਂ ਕਿਵੇਂ ਤੁਰਦੇ ਹੋ; ਆਪਣੇ ਇਸ ਸੰਸਾਰ ਵਿਚ ਤੁਸੀਂ ਕਿਵੇਂ ਵਿਚਰਦੇ ਹੋ।
ਤੁਸੀਂ ਆਪਣੇ ਆਪ ਨੂੰ ਕਿਵੇਂ ਚਲਾਉਣਾ ਹੈ, ਕਿਵੇਂ ਸੰਭਾਲਣਾ ਹੈ, ਜੇ ਇਸ ਗੱਲ ਨੂੰ ਤੁਸੀਂ ਨਹੀਂ ਸਮਝੋਗੇ ਤਾਂ ਕੋਈ ਵੀ ਨਹੀਂ ਸਮਝੇਗਾ। ਇਨਸਾਨ ਦਾ ਇਹ ਪਹਿਲਾ ਗੁਣ ਹੈ ਅਤੇ ਇਹ ਚਾਰ ਚੀਜ਼ਾਂ ਤੇ ਖੜ੍ਹਾ ਹੈ: ਇਜ਼ਤ, ਕਿਰਪਾ, ਰੱਬਤਾ ਅਤੇ ਗੌਰਵ।
ਇਹ ਚਾਰੇ ਕਾਲੇ ਵਿਚ ਵੀ ਹੋ ਸਕਦੀਆਂ ਹਨ। ਪੀਲੇ ਵਿਚ ਵੀ ਹੋ ਸਕਦੀਆਂ ਹਨ। ਗੁਲਾਬੀ ਵਿਚ ਵੀ ਹੋ ਸਕਦੀਆਂ ਹਨ। ਮੂਰਖ ਵਿਚ ਵਿਚ ਵੀ ਹੋ ਸਕਦੀਆਂ ਹਨ ਅਤੇ ਸਿਆਣੇ ਕੋਲ ਵੀ ਹੋ ਸਕਦੀਆਂ ਹਨ। ਇਹ ਚਾਰ ਪੱਖ ਹਨ।
ਹਰ ਰੋਜ਼ ਤੁਹਾਨੂੰ ਇਹ ਸਮਝਣੀਆਂ ਚਾਹੀਦੀਆਂ ਹਨ। ਹਰ ਰੋਜ਼ ਆਪਣੇ ਆਪ ਨੂੰ ਆਖੋ, “ ਮੇਰੇ ਕੋਲ ਇਜ਼ਤ ਹੈ, ਮੇਰੇ ਤੇ ਕਿਰਪਾ ਹੈ, ਮੇਰੇ ਅੰਦਰ ਰੱਬਤਾ ਹੈ ਅਤੇ ਮੇਰੇ ਵਿਚ ਗੌਰਵ ਹੈ।”
ਕਿਤੇ ਜਾਣ ਦੀ ਲੋੜ ਨਹੀਂ। ਕੁੱਝ ਸਿੱਖਣ ਦੀ ਲੋੜ ਨਹੀਂ। ਆਪਣੇ ਆਪ ਨੂੰ ਤੰਗ ਨਾ ਕਰੋ। ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਹੋਰ ਕੁੱਝ ਨਹੀਂ ਹੈ ਜਿਹੜਾ ਅਸਰ ਕਰ ਸਕੇ, ਜਦ ਤੱਕ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਸਮਝਾ ਸਕਦੇ ਕਿ ਇਹ ਚਾਰ ਪਹਿਲੂ ਹੀ ਤੁਹਾਡਾ ਤੱਤ-ਸਾਰ ਹਨ। ਇਨ੍ਹਾਂ ਨੂੰ ਸੰਭਾਲਕੇ ਰੱਖੋ, ਆਪਣੇ ਦਿਲ ਦੇ ਕੋਲ ਅਤੇ ਤੁਹਾਡੇ ਦਿਮਾਗ ਨੂੰ ਵੀ ਇਨ੍ਹਾਂ ਦਾ ਪਤਾ ਹੋਵੇ।
ਜਦ ਤੱਕ ਤੁਸੀਂ ‘ਮੇਰੀਆਂ ਭਾਵਨਾਵਾਂ’, ‘ਮੇਰੇ ਜਜ਼ਬਾਤ’, ‘..ਖਲਬਲੀਆਂ’, ‘....ਡਰਾਮਿਆਂ, ‘....ਸਦਮਿਆਂ, ‘ਮੇਰੀਆਂ ਸੋਚਾਂ’, ‘ਮੇਰਾ ਇਹ- ਮੇਰਾ ਵੋਹ’ ਦੇ ਚੱਕ ਵਿਚ ਉਲਝੇ ਹੋ, ਇਹ ਸਭ ਮੁਸੀਬਤ ਹੈ। ਪਰ ਇਹ ਸਭ ਕੁੱਝ ਤੁਸੀਂ ਬਿੱਲਕੁੱਲ ਨਹੀਂ ਹੋ....
ਇੱਕ ਇਨਸਾਨ ਆਪਣਾ ਗੌਰਵ, ਆਪਣੀ ਰੱਬਤਾ, ਆਪਣੀ ਕਿਰਪਾ ਅਤੇ ਆਪਣਾ ਸਨਮਾਨ ਬਰਕਰਾਰ ਰੱਖਦਾ ਹੈ- ਇਸ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਕੋਈ ਮੁੱਲ ਨਹੀਂ ਹੈ। ਜਦ ਤੁਸੀਂ ਆਪਣੇ ਆਪ ਨੂੰ ਇਨ੍ਹਾਂ ਚਾਰ ਚੀਜ਼ਾਂ ਵਿਚ ਠਹਿਰਾ ਲੈਂਦੇ ਹੋ, ਤਦ ਮਾਂ ਕੁਦਰਤ ਚਾਰੇ ਦਿਸ਼ਾਵਾਂ ਤੋਂ ਆ ਹਾਜ਼ਰ ਹੁੰਦੀ ਹੈ, ਤੁਹਾਡੀ ਖਿਦਮਤ ਕਰਦੀ ਹੈ। ਇਹ ਪੱਕਾ ਨੁਸਖਾ ਹੈ। ਜ਼ਰਾ ਸੋਚੋ ਕਿ ਜਦੋਂ ਸਾਰੀ ਕਾਇਨਾਤ ਤੁਹਾਡੀ ਦੋਸਤ ਹੋਵੇਗੀ ਤਾਂ ਤੁਸੀਂ ਕਿੰਨੇ ਮਹਾਨ ਹੋਵੋਗੇ। ਜੇ ਚੀਜ਼ਾਂ ਖੂਬਸੂਰਤ ਹੋਣਗੀਆਂ, ਜੇ ਘਰ ਦੀਆਂ ਚਾਰੇ ਕੰਧਾਂ ਖਿੱਚਪਾਊ ਹੋਣਗੀਆਂ ਤਾਂ ਚੰਗੇ ਲੋਕ ਤੁਹਾਡੇ ਨੇੜੇ ਆਉਣਾ ਚਾਹੁਣਗੇ। ਇਸੇ ਤਰਾਂ ਜਦੋਂ ਤੁਹਾਡੀ ਰੱਬਤਾ ਅਤੇ ਗੌਰਵ, ਕਿਰਪਾ ਤੇ ਸ਼ਾਨ ਕਾਇਮ ਹੋਵੇਗੀ ਤਾਂ ਮਾਂ ਕੁਦਰਤ ਦੀ ਸਾਰੀ ਅੱਛਾਈ ਤੁਰੀ ਆਵੇਗੀ। ਕੁਦਰਤ ਮਾਂ ਉਸ ਘਰ ਦਾ ਫੇਰਾ ਪਾਉਣ ਲਈ, ਉਸ ਇਨਸਾਨ ਨੂੰ ਮਿਲਣ ਲਈ ਉਡੀਕ ਕਰਦੀ ਹੈ, ਜਿਸ ਦੇ ਅੰਦਰ ਇਹ ਗੁਣ ਹੋਣ।
ਤੁਸੀਂ ਰੱਬ ਨੂੰ ਨਹੀਂ ਲੱਭ ਸਕਦੇ ਪਰ ਰੱਬ ਹਮੇਸ਼ਾ ਤੁਹਾਨੂੰ ਲੱਭ ਸਕਦਾ ਹੈ। ਰੱਬ ਦੀ ਪੂਜਾ ਨਾ ਕਰੋ, ਰੱਬ ਨੂੰ ਆਪਣੀ ਪੂਜਾ ਕਰਨ ਦਿਓ। ਕੀ ਤੁਸੀਂ ਮਾਂ ਨੂੰ ਆਪਣੇ ਬੱਚੇ ਦੀ ਪੂਜਾ ਕਰਦੇ ਹੋਏ ਦੇਖਿਆ ਹੈ? ਕੀ ਤੁਸੀਂ ਉਸ ਨੂੰ ਦੇਖ ਸਕਦੇ ਹੋ? ਤੁਸੀਂ ਇਸ ਨੂੰ ਦੇਖ ਨਹੀਂ ਪਾਓਗੇ। ਕਿਉਂਕਿ ਤੁਸੀਂ ਆਪਣੇ ਆਪ ਨੂੰ ਰੱਬ ਤੋਂ ਵੱਖ ਕਰ ਲਿਆ ਹੈ। ਮਾਂ ਬੱਚੇ ਨੂੰ ਕਹਿੰਦੀ ਹੈ, “ ਓ ਮੇਰੇ ਨੰਨੇ ਮੁੰਨੇ। ਮੇਰੇ ਬੱਚੇ। ਮੇਰੇ ਫਰਿਸ਼ਤੇ।” ਦੇਖਣ ਵਾਲਾ ਇਹ ਸਮਝ ਨਹੀਂ ਸਕਦਾ ਕਿ ਉਹ ਕੀ ਕਹਿ ਰਹੀ ਹੈ।
ਜਦ ਤੁਸੀਂ ਆਪਣੇ ਜੀਵਨ ਵਿਚ ਸਨਮਾਨ, ਕਿਰਪਾ, ਗੌਰਵ ਅਤੇ ਰੱਬਤਾ ਨੂੰ ਜਿਊਂਦੇ ਹੋ ਤਾਂ ਉਹ ਪੂਜਾ ਹੀ ਹੁੰਦੀ ਹੈ। ਇਹ ਉਹ ਚਾਰ ਕੰਧਾਂ ਹਨ, ਜਿਨ੍ਹਾਂ ਵਿਚਾਲੇ ਤੁਸੀਂ ਇਕ ਗੌਰਵਮਈ ਇਨਸਾਨ ਦੇ ਤੌਰ ਤੇ ਬੈਠਦੇ ਹੋ। ਇਹ ਤੁਹਾਡਾ ਹੱਕ ਹੈ। ਜੇ ਕਿਸੇ ਇਨਸਾਨ ਦੇ ਅੰਦਰ ਗੌਰਵ ਨਹੀਂ ਹੋਵੇਗਾ ਤਾਂ ਉਸ ਅੰਦਰ ਕੱਟੜਤਾ ਹੋਵੇਗੀ। ਜੇ ਕਿਸੇ ਇਨਸਾਨ ਦੇ ਅੰਦਰ ਰੱਬਤਾ, ਦੈਵਿਕਤਾ ਨਹੀਂ ਹੋਵੇਗੀ ਤਾਂ ਉਸ ਅੰਦਰ ਦਵੈਤ ਹੋਵੇਗੀ। ਜੇ ਕਿਸੇ ਇਨਸਾਨ ਅੰਦਰ ਕਿਰਪਾ ਨਹੀਂ ਹੋਵੇਗੀ ਤਾਂ ਉਹ ਨਸਲਵਾਦੀ ਹੋਵੇਗਾ। ਜਿਸ ਇਨਸਾਨ ਦੇ ਅੰਦਰ ਇਜ਼ਤ ਨਹੀਂ ਹੋਵੇਗੀ, ਉਹ ਝੂਠਾ, ਨੌਸਰਬਾਜ਼ ਹੋਵੇਗਾ। ਪਰ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਜੀਵਨ ਦੇ ਅੰਤ ਤੱਕ ਉਸ ਨੂੰ ਇਸਦਾ ਪਤਾ ਨਹੀਂ ਲੱਗੇਗਾ।
ਸਬਰ ਰੱਖੋ।
ਅਤੇ ਆਪਣੇ ਆਪ ਨੂੰ ਸਮਝਾਓ ਕਿ ਇਹ ਧਰਤੀ ਰੱਬ ਦੀ ਹੈ ਅਤੇ ਇਹ ਰਚਨਾ ਉਸ ਨੇ ਹੀ ਬਣਾਈ ਹੈ। ਅਤੇ ਤੁਸੀਂ ਇਸ ਰਚਨਾ ਦਾ ਇਕ ਹਿੱਸਾ ਹੋ। ਤੁਸੀਂ ਇਕ ਰੱਬ ਹੋ, ਇਕ ਰਚਨਾ ਹੋ ਅਤੇ ਇੱਕ ਜੀਵ ਹੋ। ਇਹ ਬਹੁਤ ਸਿੱਧੀ ਤੇ ਸਰਲ ਹਕੀਕਤ ਹੈ। ਇਹੀ ਉਹ ਟ੍ਰਿਨਿਟੀ ਹੈ, ਜਿਸ ਨੂੰ “ਇਕ ਓਕੰ ਕਾਰ” ਕਿਹਾ ਜਾਂਦਾ ਹੈ। ਇਕ ਰੱਬ, ਇਕ ਰਚਨਾ ਅਤੇ ਇਕ ਜੀਵ।
ਇਹ ਮਾਲਕੀ ਰੱਬ ਨੂੰ ਸੰਭਾਲ ਦੇਵੋ, ਉਸ ਨੂੰ ਸਪਰਪਿਤ ਕਰ ਦੇਵੋ, ਅਤੇ ਦੇਖੋ ਇਸ ਦੇ ਕਿੰਨੇ ਫਾਇਦੇ ਹਨ।
ਪੰਜਾਬੀ ਅਨੁਵਾਦ: ਸ਼ਮੀਲ
To read or view the entire talk, visit:
http://www.libraryofteachings.com/lecture.xqy?q=date:1995-03-27&id=1ec31f55-d16f-096b-bf12-61da44e18291&title=Los-Angeles-Lecture