Generous SikhNet donor is matching gifts up to $10,000!
Donate to double your impact!
 

 

 

Will you contribute to SikhNet today? 

 

Bhai Kanhiya Memorial Cancer Hospital in Amritsar

Cancer (110K)Since Punjab adopted modern style agriculture in the early seventies, Urea and other chemicals were used on a massive scale to get higher production, but at the cost of state's environment and natural resources. Most of the water resources in the state are heavily polluted, including drinking water. The effect of this widespread pollution is manifesting now in the lives of its residents. Cancer is one of the major diseases caused by this pollution. We were sowing its seeds in the form of chemicals that Punjabi farmers spray regularly on their crops.

Cancer is curable only at its first stage. According to some reports, Punjab has more than 100,000 cases of cancer.

A 2011-12 survey reports 84,453 cases of cancer. More than 35,000 deaths were reported just in these two years.

I feel that Punjab needs a free cancer hospital in Amritsar in the name of Bhai Kanhaiya. Bhai Kanhaiya is a well known personality of Sikh history. He was born in village Sadhaura, near Fazirabad, district Sialkot, now in Pakistan.

A Sikh devotee and saintly person, Bhai Kanhaiya was always in service of others. He used to go to different places carrying a 'mashak' ( a pouch like vessel used to carry water) and would serve water to people. During the battle of 1704 between Sikhs and Mughals, Bhai Kanhaiya started serving water to wounded soldiers and he was doing his sewa without discriminating between Sikh soldiers or Mughal/Muslim soldiers. Some Sikhs were not happy with him for serving water to Mughal soldiers. They went to Guru Gobind Singh to complain about Bhai Kanhaiya. Guru ji summoned him and said, " Sikhs are saying that you feed water to enemy soldiers and when they recover they fight with Sikhs again, is that true?"

"Yes Guru ji, that is true. But I saw no Sikh or Mughal, I only saw humans. They all have same spirit of God. And Guruji, it is you who taught us to treat all as God's creation and treat everyone equally." replied Bhai Kanhaiya.

Guruji smiled and blessed him and told the Sikhs present in the darbar that Bhai Kanhaiya has understood the true message of Gurbani. Guru Gobind Singh ji then gave Bhai Kanhiya a medicinal balm and said, "From now on, when you serve water to the wounded soldiers, also put this balm on their wounds."

I believe Bhai Kanhaiya was the first 'Red Cross' of the world. Today, we need a cancer hospital in his memory.

Pakistani cricketer Imran Khan established the Shaukat Khanum Cancer Hospital in Pakistan in the memory of his mother. A fundraising event was held in UAE during Ramadan when he launched the campaign to start this hospital, and $2.7 million was raised just in that one event. Bollywood veteran Sunil Dutt established the Nargis Dutta Memorian hospital in the memory of his wife Nargis.

Sikhs should take the task now to establish a hospital in Amritsar in the name of Bhai Kanhaiya to share Bhai Kanhaiya's message of love and peace with the world.

Bhupinder Singh Bath,
Michigan
Translated from Punjabi into English by Shameel

 

The Punjabi version:

ਭਾਈ ਕਨ੍ਹਈਆ ਮੈਮੋਰੀਅਲ ਕੈਂਸਰ ਹਸਪਤਾਲ, ਅੰਮ੍ਰਿਤਸਰ


ਪਿਛਲੇ ਦਹਾਕਿਆਂ ਦੌਰਾਨ ਪੰਜਾਬ ਵਿਚ ਫਸਲਾਂ ਦਾ ਵੱਧ ਝਾੜ ਲੈਣ ਲਈ ਅੰਨ੍ਹੇਵਾਹ ਯੂਰੀਆ ਅਤੇ ਹੋਰ ਕੈਮੀਕਲਜ਼ ਦੀ ਵਰਤੋਂ ਕੀਤੀ ਗਈ, ਜਿਸ ਨਾਲ ਪੈਦਾਵਾਰ ਤਾਂ ਭਾਵੇਂ ਵਧ ਗਈ, ਪਰ ਇਸ ਨੇ ਪੰਜਾਬ ਦਾ ਪਾਣੀ ਗੰਧਲਾ ਅਤੇ ਤੇਜ਼ਾਬੀ ਬਣਾ ਦਿਤਾ। ਪੀਣ ਵਾਲਾ ਪਾਣੀ ਵੀ ਪਲੀਤ ਹੋ ਗਿਆ। ਹੌਲੀ ਹੌਲੀ ਇਸ ਦਾ ਅਸਰ ਪੰਜਾਬ ਦੇ ਵਾਸੀਆਂ ਅਤੇ ਪਸ਼ੂ ਪੰਛੀਆਂ ਤੇ ਵੀ ਦਿਖਣ ਲੱਗਾ। ਇਸ ਅਸਰ ਦਾ ਇਕ ਰੂਪ ਹੈ ਕੈਂਸਰ। ਪੰਜਾਬ ਵਿਚ ਵੱਡੀ ਪੱਧਰ ਤੇ ਫੈਲ ਰਿਹਾ ਕੈਂਸਰ ਉਨ੍ਹਾਂ ਜ਼ਹਿਰਾਂ ਦਾ ਨਤੀਜਾ ਹੈ, ਜਿਹੜੀਆਂ ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਦੇ ਖੇਤਾਂ ਵਿਚ ਛਿੜਕਦੇ ਆ ਰਹੇ ਹਾਂ।

ਕੈਂਸਰ ਇਕ ਅਜਿਹੀ ਬਿਮਾਰੀ ਹੈ, ਜਿਸ ਦਾ ਇਲਾਜ ਸਿਰਫ ਪਹਿਲੀ ਸਟੇਜ ਤੇ ਹੀ ਸੰਭਵ ਹੈ। ਇਸ ਦੀ ਦੂਜੀ ਅਤੇ ਤੀਜੀ ਸਟੇਜ ਇਨਸਾਨ ਦੀ ਜ਼ਿੰਦਗੀ ਲਾਈ ਮਾਰੂ ਸਾਬਤ ਹੁੰਦੀ ਹੈ। ਅੱਜ ਪੰਜਾਬ ਵਿਚ ਇਕ ਲੱਖ ਤੋਂ ਵੱਧ ਕੈਂਸਰ ਤੇ ਮਰੀਜ਼ ਹਨ। ਸਾਲ 2011-12 ਦੇ ਇਕ ਸਰਵੇ ਮੁਤਾਬਕ 84,453 ਲੋਕ ਕੈਂਸਰ ਤੋਂ ਪੀੜਤ ਸਨ । ਇਨ੍ਹਾਂ ਦੋ ਸਾਲਾਂ ਵਿਚ 35000 ਲੋਕਾਂ ਦੀ ਕੈਂਸਰ ਨਾਲ ਮੌਤ ਹੋਈ।

ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅਜ ਪੰਜਾਬ ਨੂੰ ਅੰਮ੍ਰਿਤਸਰ ਵਿਚ ਭਾਈ ਕਨ੍ਹਈਆ ਮੈਮੋਰੀਅਲ ਫਰੀ ਕੈਂਸਰ ਹਸਪਤਾਲ ਦੀ ਜ਼ਰੂਰਤ ਹੈ। ਭਾਈ ਕਨ੍ਹਈਆ ਦਾ ਜਨਮ ਜ਼ਿਲ੍ਹਾ ਸਿਆਲਕੋਟ ਵਿਚ ਵਜ਼ੀਰਾਬਾਦ ਦੇ ਨੇੜੇ ਸਢੌਰਾ ਵਿਚ ਹੋਇਆ। ਇਹ ਇਲਾਕਾ ਅੱਜ ਕੱਲ੍ਹ ਪਾਕਿਸਤਾਨ ਵਿਚ ਹੈ। ਭਾਈ ਸਾਹਬ 1704 ਦੀ ਅਨੰਦਪੁਰ ਸਾਹਿਬ ਦੀ ਲੜਾਈ ਦੌਰਾਨ ਆਪਣੀ ਮਸ਼ਕ ਨਾਲ ਸਾਰੇ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਸਨ। ਕੁੱਝ ਸਿੱਖਾਂ ਨੇ ਗੁਰੂ ਜੀ ਕੋਲ ਉਨਾਂ ਬਾਰੇ ਸ਼ਿਕਾਇਤ ਕੀਤੀ। ਗੁਰੂ ਜੀ ਨੇ ਉਨਾਂ ਨੂੰ ਆਪਣੇ ਦਰਬਾਰ ਵਿਚ ਬੁਲਾਇਆ। ਗੁਰੂ ਜੀ ਨੇ ਪੁੱਛਿਆ ਕਿ ਸੁਣਿਆ ਹੈ ਕਿ ਤੁਸੀਂ ਸਿੱਖਾਂ ਦੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ, ਕੀ ਇਹ ਠੀਕ ਹੈ?

“ਹਾਂ ਜੀ, ਮੈਨੂੰ ਤਾਂ ਨਾ ਕੋਈ ਮੁਸਲਮਾਨ ਦਿਸਦਾ ਹੈ ਅਤੇ ਨਾ ਕੋਈ ਸਿੱਖ । ਮੈਨੂੰ ਉਨਾਂ ਵਿਚ ਸਾਰੇ ਇਕੋ ਰੱਬ ਦੇ ਬੰਦੇ ਦਿਸਦੇ ਹਨ। ਉਨਾਂ ਵਿਚ ਇਕੋ ਰੱਬੀ ਆਤਮਾ ਦਿਸਦੀ ਹੈ”, ਭਾਈ ਕਨ੍ਹਈਆ ਨੇ ਜਵਾਬ ਦਿਤਾ। ਉਨਾਂ ਗੁਰੂ ਸਾਹਬ ਨੂੰ ਅੱਗੇ ਕਿਹਾ ਕਿ ਤੁਸੀਂ ਹੀ ਮੈਨੂੰ ਸਿਖਾਇਆ ਹੈ ਸਭ ਨਾਲ ਇਕੋ ਜਿਹਾ ਵਰਤਾਓ ਕਰਨਾ।

ਭਾਈ ਸਾਹਬ ਦੀ ਗੱਲ ਸੁਣਨ ਤੋਂ ਬਾਅਦ ਗੁਰੂ ਸਾਹਬ ਨੇ ਸਿੱਖਾਂ ਵੱਲ ਮੁੱਖ ਕੀਤਾ ਅਤੇ ਬੋਲੇ ਕਿ ਭਾਈ ਸਾਹਬ ਨੇ ਗੁਰੂਬਾਣੀ ਵਿਚ ਦਿੱਤੇ ਮਨੁੱਖਤਾ ਪ੍ਰਤੀ ਸੁਨੇਹੇ ਨੂੰ ਸਹੀ ਤਰੀਕੇ ਨਾਲ ਸਮਝਿਆ ਹੈ। ਗੁਰੂ ਸਾਹਬ ਨੇ ਭਾਈ ਕਨ੍ਹਈਆ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਅਤੇ ਆਪਣੇ ਵੱਲੋਂ ਇਕ ਦਵਾਈ ਭਾਈ ਸਾਹਬ ਨੂੰ ਦਿਤੀ। ਉਨਾਂ ਭਾਈ ਸਾਹਬ ਨੂੰ ਤਾਕੀਦ ਕੀਤੀ ਕਿ ਅੱਗੇ ਤੋਂ ਪਾਣੀ ਪਿਲਾਉਣ ਦੇ ਨਾਲ ਨਾਲ ਸਭ ਜ਼ਖਮੀਆਂ ਦੇ ਇਹ ਦਵਾਈ ਵੀ ਲਾਇਆ ਕਰੋ।

ਭਾਈ ਕਨ੍ਹਈਆ ਮੇਰੇ ਖਿਆਲ ਵਿਚ ਦੁਨੀਆ ਦੀ ਸਭ ਤੋਂ ਪਹਿਲੀ ‘ਰੈਡ ਕਰਾਸ’ ਸੀ। ਉਨਾਂ ਦੀ ਯਾਦ ਵਿਚ ਹੀ ਮੈਨੂੰ ਅੱਜ ਇਕ ਕੈਂਸਰ ਹਸਪਤਾਲ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ।

ਕ੍ਰਿਕਟਰ ਇਮਰਾਨ ਖਾਨ ਪਾਕਿਸਤਾਨ ਨਾਲ ਸਬੰਧ ਰੱਖਦੇ ਹਨ। ਉਨਾਂ ਨੇ ਆਪਣੀ ਮਾਂ ਦੀ ਯਾਦ ਵਿਚ ਸ਼ੌਕਤ ਖਾਨੁਮ ਕੈਂਸਰ ਹਸਪਤਾਲ ਖੋਲ੍ਹਿਆ ਹੈ, ਜਿੱਥੇ ਫਰੀ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ ਨੂੰ ਸ਼ੁਰੂ ਕਰਨ ਵੇਲੇ ਯੂ ਏ ਈ ਵਿਚ ਰਮਜ਼ਾਨ ਮੌਕੇ ਹੋਏ ਇਕ ਫੰਡ ਰੇਜ਼ਿੰਗ ਸਮਾਰੋਹ ਦੌਰਾਨ ਲੋਕਾਂ ਨੇ 2.7 ਮਿਲੀਅਨ ਡਾਲਰ ਦਾਨ ਕੀਤੇ। ਇਸੇ ਤਰਾਂ ਫਿਲਮ ਸਟਾਰ ਸੁਨੀਲ ਦੱਤ ਨੇ ਆਪਣੀ ਪਤਨੀ ਨਰਗਿਸ ਦੀ ਯਾਦ ਵਿਚ ਮੁੰਬਈ ਵਿਚ ਨਰਗਿਸ ਦੱਤ ਮੈਮੋਰੀਅਲ ਹਸਪਤਾਲ ਸ਼ੁਰੂ ਕੀਤਾ।

ਸਾਡਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਭਾਈ ਕਨ੍ਹਈਆ ਦੀ ਯਾਦ ਵਿਚ ਇਕ ਅਜਿਹਾ ਹਸਪਤਾਲ ਖੋਲ੍ਹਕੇ ਗੁਰੂ ਸਾਹਿਬ ਵੱਲੋਂ ਦਿਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਫੈਲਾਈਏ।

ਖਾਲਸਾ ਪੰਥ ਦਾ ਦਾਸ

ਭੁਪਿੰਦਰ ਸਿੰਘ ਬਾਠ,
ਮਿਸ਼ੀਗਨ

Add a Comment