ਜਿਉੁਣ-ਜੋਗੀਆਂ,ਇਹ ਕੁੜੀਆਂ

Essays, stories, articles, poems and artwork.

ਜਿਉੁਣ-ਜੋਗੀਆਂ,ਇਹ ਕੁੜੀਆਂ

Postby Harbhajan S. Sangha » Mon May 06, 2019 9:38 am

***** ਜਿਉੁਣ-ਜੋਗੀਆਂ,ਇਹ ਕੁੜੀਆਂ *****

ਇਹ ਜੋ ਤੁਹਾਡੇ-ਸਾਡੇ ਆਸ-ਪਾਸ ਕੁੜੀਆਂ, ਹਮਸਫਰ, ਭੈਣਾਂ ਤੇ ਦੋਸਤ ਆਦਿ ਬਣ ਕੇ ਤਿੱਤਲੀਆਂ ਵਾਂਗ ਤੁਰੀਆਂ ਫਿਰਦੀਆਂ ਰਹਿੰਦੀਆਂ, ਇੰਨ੍ਹਾਂ ਵਿੱਚ ਇੱਕ ਵਿਸ਼ੇਸ਼ ਗੁਣ ਹੁੰਦਾ ਸੁਪਨੇ ਘੜਣ ਦਾ, ਜਦਕਿ ਮਰਦ ਸੁਪਨੇ ਵੇਖਣ ਨੂੰ ਤਰਜੀਹ ਦਿੰਦੇ ਹਨ ਤੇ ਇਹ ਸੁਪਨੇ ਘੜਦੀਆਂ ਹਨ।

ਮਿਸਾਲ ਵਜੋਂ ਤੁਸੀਂ ਆਪਣੀ ਹਮਸਫਰ ਨਾਲ ਨੁਕਤੇ ਨਸ਼ਰ ਕਰਦਿਆਂ ਉਹਨੂੰ ਕਹੋ ਕਿ ਆਪਾਂ ਵਧੀਆ ਘਰ ਬਣਾਵਾਂਗੇ....ਘਰ ਬਣਾਉਣਾ ਤੁਹਾਡਾ ਸੁਪਨਾ ਹੈ ਪਰ ਉਹ ਤੁਹਾਨੂੰ ਦੱਸੇਗੀ ਕਿ ਘਰ ਕਿਸ ਤਰਾਂ ਦਾ ਹੋਵੇਗਾ, ਕਿੰਨੇ ਤੇ ਕਿੱਥੇ-ਕਿੱਥੇ ਕਮਰੇ ਹੋਣਗੇ, ਰਸੋਈ ਕਿਹੜੀ ਦਿਸ਼ਾ ਵੱਲ ਹੋਵੇਗੀ, ਕਿਹੜਾ ਕਮਰਾ ਕਿਸਦਾ ਤੇ ਕਿਹੋ ਜਿਹਾ ਹੋਵੇਗਾ ...!! ਹੈ ਨਾ ਕਮਾਲ, ਕਿੰਨੀ ਸਹਿਜਤਾ ਨਾਲ ਉਹ ਸੁਪਨੇ ਘੜਣ ਦਾ ਕੰਮ ਕਰ ਗਈ ।ਇੱਕ ਗੱਲ ਹੋਰ ਕਹਾਂ....ਇਹਨਾਂ ਨੂੰ ਹਮੇਸ਼ਾ ਕੋਈ ਵੀ ਗੱਲ ਦੱਸਣ ਵਿੱਚ ਝਿਜਕ ਮਹਿਸੂਸ ਹੁੰਦੀ ਏ, ਇਹ ਹਮੇਸ਼ਾ ਚਾਹੁੰਣਗੀਆਂ ਕਿ ਇਹਨਾਂ ਦਾ ਭਰਾ, ਦੋਸਤ, ਪਿਤਾ ਜਾਂ ਖ਼ਾਵੰਦ ਬਿਨ ਬੋਲੇ ਹੀ ਇਹਨਾਂ ਦੇ ਦਿਲ ਦੀ ਗੱਲ ਬੁੱਝੇ...!ਜੋ ਅਜਿਹਾ ਕਰਨਾ ਸਿੱਖ ਗਿਆ ਇਹ ਉਸ ਤੋਂ ਬਲਿਹਾਰੇ ਜਾਂਦੀਆਂ ਨਹੀਂ ਥੱਕਦੀਆਂ।

ਦਿਲਚਸਪ ਗੱਲ ਇਹ ਹੈ ਕਿ ਮਰਦਾ ਦੇ ਅੰਦਰ 'ਮਰਦ' ਹੋਣ ਦੀ ਮਰਦਾਵੀਂ ਆਕੜ ਕਦੇ ਨਹੀਂ ਜਾਂਦੀ, ਚਾਹੇ ਉਹ ਕਿੰਨੇ ਵੀ ਰਿਸ਼ਤਿਆਂ ਵਿੱਚ ਬੱਝਿਆ ਹੁੰਦਾਂ ਹੈ।ਪਰ ਇਹ ਅੱਕ ਦੇ ਖੰਭ ਜਿਹੀਆਂ ਭੂਆ, ਮਾਸੀਆਂ, ਚਾਚੀਆਂ, ਤਾਈਆਂ, ਮਾਮੀਆਂ ਬਣ ਕਿ ਕਿੰਨੇ ਹੀ ਪਰਿਵਾਰਾਂ ਨੂੰ ਬੰਨ੍ਹੀ ਰੱਖਦੀਆਂ ਹਨ। ਇੱਕੋ ਸਮੇਂ ਕਈ ਰਿਸ਼ਤੇ ਨਿਭਾਉਂਦੀਆਂ, ਲੋਹੜੀਆਂ, ਦਿਵਾਲੀਆਂ ਤੇ ਊਰਜਾ ਨਾਲ ਭਰੀਆਂ ਚੁੱਲ੍ਹੇ-ਚੌਂਕੇ ਤਪਾਉਂਦੀਆਂ ਅਤੇ ਪ੍ਰਵਾਰ ਦੇ ਹਰ ਮੈਂਬਰਾਂ ਨੂੰ ਪਿਆਰ ਤੇ ਸਤਿਕਾਰ ਦਿੰਦੀਾਂ ਰਹਿੰਦੀਆਂ ਹਨ।

ਇਹਨਾਂ ਨੂੰ ਹਮੇਸ਼ਾ ਯਾਦ ਹੁੰਦਾ ਹੈ, ਕਿਹੜੀ ਰਿਸ਼ਤੇਦਾਰੀ ਵਿੱਚ ਕਿਸਦਾ ਜਨਮ-ਦਿਨ ਹੈ, ਵਿਆਹ ਦੀ ਵਰੇਗੰਢ ਹੈ, ਕਿਸਨੂੰ ਕਿਸ ਤਰਾਂ ਮੁਬਾਰਕਬਾਦ ਦੇਣੀ ਹੈ, ਕੁੜੀਆਂ ਤੋਂ ਸੁਆਣੀ, ਸੁਆਣੀ ਤੋਂ ਮਾਂ ਤੇ ਮਾਂ ਤੋ ਦਾਦੀ ਬਣਦੀ ਕੁਦਰਤ ਦੀ ਇਹ ਅਣਮੁੱਲੀ ਦਾਤ ਇੱਕ ਜ਼ਿੰਦਗੀ ਵਿੱਚ ਅਨੇਕਾਂ ਜ਼ਿੰਦਗੀਆਂ ਦੀ ਦੇਖਭਾਲ ਕਰਦੀ ਸਭ ਨੂੰ ਆਪਣੇ ਨਾਲ ਤੋਰੀ ਰੱਖਦੀ ਹੈ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਜਦੋਂ ਇੱਕ ਔਰਤ ਪੜ੍ਹ-ਲਿਖ ਗਈ ਤਾਂ ਸਮਝੋ ਦੋ ਘਰ (ਪੇਕੇ-ਸਹੁਰੇ) ਇੱਕੋ ਸਮੇਂ ਪੜ੍ਹ-ਲਿਖ ਗਏ ਹਨ।

ਮੈਂ ਵੇਖਿਆ ਹੈ ਬਹੁਤੇ ਮਰਦ ਗ਼ਮ ਨੂੰ ਸ਼ਰਾਬ, ਜੂਏ ਆਦਿ ਵਿੱਚ ਠੱਲ੍ਹਦੇ ਹਨ ਪਰ ਔਰਤ ਗ਼ਮ ਨੂੰ ਆਪਣੇ ਅੰਦਰ ਪਾਲਦੀ ਹੈ, ਯਾਦਾਂ ਦੀ ਦੇਖਭਾਲ ਕਰਦੀ ਆਪਣੇ ਨਾਲ ਬੁਰਾ ਕਰਨ ਵਾਲਿਆਂ ਨੂੰ 'ਰੱਬ ਦੇ ਰੰਗ' ਕਹਿ ਕੇ ਟਾਲ ਦੇਣ ਵਾਲੀ ਹੁੰਦੀ ਹੈ।ਇੰਨ੍ਹਾਂ ਦਾ ਦਿਮਾਗ ਕਮਾਲ ਦਾ ਕੰਮ ਕਰਦਾ ਹੈ....ਬਸ਼ਰਤੇ ਲੱਖ ਚੁਟਕਲੇ ਬਣਾ ਕੇ ਇਹਨਾਂ ਤੇ ਹੱਸੀ ਜਾਉ....ਪਰ ਸੱਚ ਇਹ ਹੈ ਕਿ ਜੇ ਮਰਦ ਬਿਨਾਂ ਘਰ ਖਲੋ ਜਾਂਦਾ ਹੈ...! ਤਾਂ ਜਨਾਨੀ ਬਿਨਾਂ ਘਰ ਚੱਲ ਹੀ ਨਹੀਂ ਸਕਦਾ....

ਜਿਉਂ-ਜਿਉਂ ਉਮਰ ਵੱਧਦੀ ਹੈ ਇਹ ਹੋਰ ਪੱਕੀਆਂ ਹੁੰਦੀਆਂ ਜਾਂਦੀਆਂ ਹਨ, ਜਿੱਥੇ ਤੁਹਾਡੇ-ਮੇਰੇ ਵਰਗੇ ਛੇ-ਛੇ ਫੁੱਟੇ ਮਰਦ ਹੌਂਸਲੇ ਹਾਰ ਜਾਂਦੇ ਹਨ, ਉੱਥੇ ਇਹ ਸਾਢੇ ਪੰਜ ਫੁੱਟੀਆਂ ਮੋਰਚੇ ਸੰਭਾਲਦੀਆਂ ਹਨ। ਹੁਣ ਇਹ ਕਿਹਾ ਜਾ ਸਕਦਾ ਹੈ ਇਹ ਗੱਲ ਝੂਠੀ ਹੈ ਕਿ ਧਰਤੀ ਕਿਸੇ ਬਲਦ ਨੇ ਸਿੰਙਾਂ ਉੱਤੇ ਚੁੱਕੀ ਹੋਈ ਹੈ, ਕਿਉਂਕਿ ਧਰਤੀ ਦਾ ਸਾਰਾ ਭਾਰ ਤਾਂ ਔਰਤ ਆਪਣੇ ਮੋਢਿਆਂ ਤੇ ਢੋਂਦੀ ਰਹਿੰਦੀ ਹੈ।

ਇਕ ਕੌੜ੍ਹਾਂ ਸੱਚ ਇਹ ਵੀ ਹੈ....ਜਮਾਨਾ ਇਹ ਆ ਗਿਆ ਹੈ ਕਿ ਹੌਲੀ-ਹੌਲੀ ਮੁੰਡੇ ਹੁਣ ਕੁੜੀਆਂ ਵਰਗੇ ਹੋ ਰਹੇ ਹਨ, ਗੱਲ-ਗੱਲ ਤੇ ਰੋਣ ਲੱਗ ਪੈਂਦੇ ਹਨ ਤੇ ਕੁੜੀਆਂ ਮੁੰਡਿਆਂ ਵਰਗੀਆਂ ਹੋ ਰਹੀਆਂ ਹਨ ਅਤੇ ਹੌਂਸਲੇ ਤੇ ਜਜ਼ਬੇ ਨਾਲ ਲਬਰੇਜ਼ ਹੁੰਦੀਆਂ ਜਾ ਰਹੀਆ ਹਨ…

ਰਣਜੀਤ ਸਿੰਘ ਸੰਧੂ
With Divine Love & Blessings of Waheguru Ji, may you all enjoy: peace, unconditional love, light (enlightenment), health, happiness & prosperity in life !
User avatar
Harbhajan S. Sangha
Power User
 
Posts: 387
Joined: Tue May 20, 2008 6:41 am
Location: Metro Vancouver, B.C. Canada

Return to Inspiration

Who is online

Users browsing this forum: No registered users and 1 guest