PRESS NOTE

 

State Gatka team to be selected for national championship

PGA Logo new (14K)Chandigarh September 14 : Punjab Gatka Association is going to organize its 2nd Punjab State Women Gatka Championship at Shahi Physical Education College Jhakrodi, Samrala in district Ludhiana on September 27th and 28th.

Disclosing this here on Sunday, Association president Harcharn Singh Bhullar IPS said that in this annual state level event is named as Mai Bhago Gatka Cup will witness martial art fights in age groups under 14, under 17, under 19, under 22 and under 25. The Gatkebaaz will display their Gatka skills in single and team event competitions in Soti and Soti-Farri fights besides weapons demonstration, he informed.

Adding further he said that all district Gatka associations have been asked to declare dates for selection trails to decide on girls Gatka teams at district level and submit the lists to Convener of this event Baljinder Singh Toor before September 21st and the bouts will be declared on September 22nd. He informed that during this mega event a girls Gatka team will also be selected to represent the state in national championship to be held at SAS Nagar in December this.

Mr Bhullar asked the Gatka teams from distant districts to reach on September 26 at the venue as special arrangements for girls have been set on. He also informed that after flag hoisting and march past during the opening ceremony the tournament will start at 9.30 am sharp on September 27th.

He added that Kuljit Kaur Amritsar, Jasbir Kaur Gurdaspur and Gurwinder Kaur from Sultanpur Lodhi have been assigned responsibilities of in-charges for successful conduct of this state tournament. Mr Gurbir Singh Shahi Chairman of the Mata Gurdev Kaur Memorial Shahi Physical Education College Jhakrodi, Samrala will be the chief organiser of this mega event.

<><><><><>

 

ਦੂਜੀ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 27 ਸਤੰਬਰ ਤੋਂ

ਕੌਮੀ ਚੈਂਪੀਅਨਸ਼ਿਪ ਲਈ ਚੁਣੀ ਜਾਵੇਗੀ ਰਾਜ ਦੀ ਗੱਤਕਾ ਟੀਮ

ਚੰਡੀਗੜ 14 ਸਤੰਬਰ- ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਦੂਜੀ ਦੋ ਰੋਜਾ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 27 ਸਤੰਬਰ ਤੋਂ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ, ਸਮਰਾਲਾ ਜਿਲਾ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਰਾਜ ਦੇ ਸਾਰੇ ਜਿਲਿਆਂ ਵਿੱਚੋਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਲਾਨਾ ਟੂਰਨਾਮੈਂਟ ਨੂੰ ਮਾਈ ਭਾਗੋ ਕੱਪ ਵਜੋਂ ਖੇਡਿਆ ਜਾਂਦਾ ਹੈ ਜਿਸ ਵਿਚ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ, 22 ਸਾਲ ਅਤੇ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸੋਟੀ, ਫ਼ੱਰੀ-ਸੋਟੀ ਅਤੇ ਸ਼ਸ਼ਤਰ ਪ੍ਰਦਰਸ਼ਨੀ ਦੇ ਇਕਹਿਰੇ ਅਤੇ ਟੀਮ ਮੁਕਾਬਲਿਆਂ ਦੌਰਾਨ ਗੱਤਕੇ ਦੇ ਜੰਗਜੂ ਜੌਹਰ ਦਿਖਾਉਣਗੀਆਂ।

ਉਨਾਂ ਦੱਸਿਆ ਕਿ ਸਾਰੇ ਜਿਲਿਆਂ ਦੀਆਂ ਗੱਤਕਾ ਐਸੋਸੀਏਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਜ਼ਿਲਾ ਟੀਮਾਂ ਦੀ ਚੋਣ ਕਰਨ ਲਈ ਟਰਾਇਲਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦੇਣ ਅਤੇ ਟੀਮਾਂ ਦੀਆਂ ਤਿਆਰ ਸੂਚੀਆਂ ਇਸ ਟੁਰਨਾਂਮੈਂਟ ਦੇ ਕਨਵੀਨਰ ਬਲਜਿੰਦਰ ਸਿੰਘ ਤੂਰ ਨੂੰ 21 ਸਤੰਬਰ ਤੱਕ ਜਮਾਂ ਕਰਵਾ ਦੇਣ ਤਾਂ ਜੋ 22 ਸਤੰਬਰ ਨੂੰ ਟੀਮਾਂ ਦੀਆਂ ਟਾਈਆਂ ਪਾ ਕੇ ਮੁਕਾਬਲਿਆਂ ਦਾ ਐਲਾਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚੋਂ ਰਾਜ ਦੀ ਲੜਕੀਆਂ ਦੀ ਗੱਤਕਾ ਟੀਮ ਦੀ ਵੀ ਚੋਣ ਕੀਤੀ ਜਾਵੇਗੀ ਜੋ ਕਿ ਦਸੰਬਰ ਮਹੀਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਹੋਣ ਵਾਲੀ ਨੈਸ਼ਨਲ ਵਿਮੈਨ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰੇਗੀ।

ਸ੍ਰੀ ਭੁੱਲਰ ਨੇ ਦੂਰ-ਦੁਰਾਡੇ ਜਿਲਿਆਂ ਤੋਂ ਆਉਣ ਵਾਲੀਆਂ ਟੀਮਾਂ ਨੂੰ ਕਿਹਾ ਕਿ ਉਹ 26 ਸਤੰਬਰ ਨੂੰ ਹੀ ਟੂਰਨਾਮੈਂਟ ਵਾਲੇ ਸਥਾਨ 'ਤੇ ਪਹੁੰਚ ਜਾਣ ਕਿਉਂਕਿ ਪ੍ਰਬੰਧਕਾਂ ਵੱਲੋਂ ਉਨਾਂ ਦੀ ਮੁਫਤ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਕੀਤੇ ਗਏ ਹਨ। ਉਦਘਾਟਨ ਤੋਂ ਪਹਿਲਾਂ ਸ਼ਬਦ ਗਾਇਨ, ਅਰਦਾਸ, ਝੰਡਾ ਝੁਲਾਉਣ, ਮਾਰਚ ਪਾਸਟ ਅਤੇ ਸਹੁੰ ਚੁੱਕਣ ਦੀ ਰਸਮ ਉਪਰੰਤ ਸਵੇਰੇ 9.30 ਵਜੇ ਟੂਰਨਾਮੈਂਟ ਦੀ ਆਰੰਭਤਾ ਹੋਵੇਗੀ।

ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਕੁਲਜੀਤ ਕੌਰ ਅੰਮ੍ਰਿਤਸਰ, ਜ਼ਸਬੀਰ ਕੌਰ ਗੁਰਦਾਸਪੁਰ ਅਤੇ ਗੁਰਵਿੰਦਰ ਕੌਰ ਸੁਲਤਾਨਪੁਰ ਲੋਧੀ ਨੂੰ ਇੰਚਾਰਜ ਬਣਾਇਆ ਗਿਆ ਹੈ ਜਦਕਿ ਮਾਤਾ ਗੁਰਦੇਵ ਕੌਰ ਯਾਦਗਾਰੀ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ ਸਮਰਾਲਾ ਦੇ ਚੇਅਰਮੈਨ ਇਸ ਰਾਜ ਪੱਧਰੀ ਮਹਿਲਾ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਹੋਣਗੇ।

 

 

Add a Comment