HAPPY VAISAKHI! 

Just a little more to reach the goal!
Will you donate today?

 

Vaisakhi gifts matched by
Dasvandh Network!


PCC-Hdr (41K)

Press Release

Declare "Chaar Sahibzaade" as an educational film,
demands Punjabi Cultural Council

  • Appeals to arrange special film shows in educational institutes
  • Council appeals to Union Govt to include the film in children film festivals


Chandigarh November 24-
Punjabi Cultural Council has appealed to the Punjab Government to declare animated 3D film "Chaar Sahibzaade" as an educational and historical movie depicting real history of the great sacrifices of four sons of tenth guru Guru Gobind Singh ji. Besides, arrange special shows of the film for students in all educational institutes to create awareness among themselves.

In the letters send to Punjab Chief Minister, Education Minister and Secretary Education, Punjabi Cultural Council Chairman Jaswant Singh Chhapa and President Harjeet Singh Grewal has said that the movie explains historical aspects of the rare and great martyrdom of Chaar Sahibzaade very well. "Though students were being taught about the history of Punjab in the textbooks but this photo realistic movie will certainly help those having less knowledge of Punjab history and Sikh culture to grasp the historical concepts. It will also through light on contributions made by prominent personalities belonging to other religions towards Sikh history thereby imbibing spirit of brotherhood among the students" they added.

The Council leaders asserted that this photo realistic digital movie making initiative would certainly encourage the tech students and research scholars besides creating job opportunities in the Pollywood (Punjabi Cinema) and inspiring directors to explore Sikh history to produce more such movies.

ChaarSahibzaade (43K)

Jaswant Chhapa and Harjeet Grewal also demanded that state education department as well as union information & broadcasting ministry should also include this film into the list of educational films category so that it could be shown during Children Film Festivals across the nation and urged the state government to raise the matter before union ministry in this regard.

Appreciating the move to exempt entertainment tax on this film, the Council has also sought from the Punjab government to announce a uniform film policy for such historical and educational films being produced in the state to free them from taxes to inspire Punjabi film industry. It has also demanded to facilitate with easy bank loans on the pattern of industry so that Pollywood could flourish while competing with other regional movies.

In a passionate appeal to SGPC, Jaswant Chhapa and Harjeet Grewal also demanded that the SGPC authorities should also arrange free exhibitions and film shows to the devotees in main Gurdwaras for creating awareness among general masses. They also sought to honour film producer Harry Baweja for this herculean task to demonstrate unparalleled history relating to Sahibzadas thereby motivating others to produce more such realistic movies.

--------------------------------

 

ਪ੍ਰੈਸ ਨੋਟ

 

ਪੰਜਾਬੀ ਕਲਚਰਲ ਕੌਸਲ ਵੱਲੋਂ 'ਚਾਰ ਸਾਹਿਬਜ਼ਾਦੇ' ਫਿਲਮ ਨੂੰ
ਵਿੱਦਿਅਕ ਫਿਲਮ ਦਾ ਦਰਜਾ ਦੇਣ ਦੀ ਮੰਗ


    * ਸਮੂਹ ਵਿਦਿਅਕ ਅਦਾਰਿਆਂ
'ਚ ਇਤਿਹਾਸਕ ਫਿਲਮ ਦਿਖਾਉਣ ਲਈ ਸਰਕਾਰ ਨੂੰ ਅਪੀਲ

    * ਕੇਂਦਰੀ ਸੂਚਨਾ ਮੰਤਰਾਲਾ 'ਚਾਰ ਸਾਹਿਬਜ਼ਾਦੇ'ਨੂੰ ਬਾਲ ਫਿਲਮ ਮੇਲਿਆਂ ਦੀ ਸੂਚੀ 'ਚ ਸ਼ਾਮਲ ਕਰੇ

 

ਚੰਡੀਗੜ 24 ਨਵੰਬਰ- ਪੰਜਾਬੀ ਕਲਚਰਲ ਕੌਸਲ ਨੇ ਰਾਜ ਸਰਕਾਰ ਲਿਖੇ ਇੱਕ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਪੰਜਾਬ ਦੇ ਮਾਣਮੱਤੇ ਇਤਿਹਾਸ 'ਤੇ ਅਧਾਰਤ ਐਨੀਮੇਟਿਡ ਫਿਲਮ 'ਚਾਰ ਸਾਹਿਬਜ਼ਾਦੇ' ਨੂੰ ਇਤਿਹਾਸਕ ਅਤੇ ਵਿੱਦਿਅਕ ਫਿਲਮ ਦਾ ਦਰਜਾ ਦੇ ਕੇ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਵਡਮੁੱਲੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਇਸ ਫਿਲਮ ਨੂੰ ਹਰ ਤਰਾਂ ਦੇ ਸਿੱਖਿਆ ਅਦਾਰਿਆਂ 'ਚ ਦਿਖਾਉਣ ਦੇ ਪ੍ਰਬੰਧ ਕੀਤੇ ਜਾਣ।

ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਕੱਤਰ ਸਿੱਖਿਆ ਨੂੰ ਲਿਖੀਆਂ ਚਿੱਠੀਆਂ ਵਿੱਚ ਪੰਜਾਬੀ ਕਲਚਰਲ ਕੌਸਲ ਦੇ ਚੇਅਰਮੈਨ ਜਸਵੰਤ ਸਿੰਘ ਛਾਪਾ ਅਤੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਦਸ਼ਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹਾਦਤ 'ਤੇ ਅਧਾਰਤ ਪਹਿਲੀ ਵਾਰ ਬਣੀ ਇਹ ਐਨੀਮੇਟਿਡ ਫਿਲਮ ਪੰਜਾਬ ਖਾਸ ਕਰਕੇ ਸਿੱਖ ਇਤਿਹਾਸ ਨੂੰ ਬਾਖੂਬੀ ਰੂਪਮਾਨ ਕਰਦੀ ਹੋਈ ਉਨਾਂ ਪੱਖਾਂ ਨੂੰ ਉਜਾਗਰ ਕਰਦੀ ਹੈ ਜਿਸ ਬਾਰੇ ਵਿਦਿਆਰਥੀਆਂ ਨੂੰ ਸਕੂਲਾਂ-ਕਾਲਜਾਂ ਦੀਆਂ ਇਤਿਹਾਸਕ ਪੁਸਤਕਾਂ ਵਿੱਚ ਪੜਾਇਆ ਜਾਂਦਾ ਹੈ ਪਰ ਫਿਲਮੀ ਰੂਪਾਂਤਰ ਰਾਹੀਂ ਵਿਦਿਆਰਥੀਆਂ ਨੂੰ ਇਤਿਹਾਸ ਦੇ ਇਹ ਸੁਨਹਿਰੀ ਪੰਨੇ ਅਸਾਨੀ ਨਾਲ ਗ੍ਰਹਿਣ ਹੋ ਸਕਣਗੇ। ਇਸ ਤਰਾਂ ਪੰਜਾਬੀ ਵਿਦਿਆਰਥੀ ਸਿੱਖਾਂ ਅਤੇ ਹੋਰ ਧਰਮਾਂ ਦੇ ਸਮਕਾਲੀ ਹਮਦਰਦਾਂ ਵੱਲੋਂ ਪੰਜਾਬ ਲਈ ਦਿੱਤੀਆਂ ਕੁਰਬਾਨੀਆਂ ਅਤੇ ਹਾਅ ਦੇ ਨਾਅਰੇ ਨੂੰ ਵੀ ਸਹੀ ਅਰਥਾਂ ਵਿੱਚ ਸਮਝ ਸਕਣਗੇ। ਇਸ ਤੋਂ ਇਲਾਵਾ ਇਹ ਫਿਲਮ ਨੌਜਵਾਨਾਂ ਖਾਸ ਕਰਕੇ ਬੱਚਿਆਂ ਨੂੰ ਆਪਣੇ ਮਾਣਮੱਤੇ ਵਿਰਸੇ ਅਤੇ ਇਤਿਹਾਸ ਨਾਲ ਸਾਂਝ ਪਾਉਣ ਦਾ ਸਬੱਬ ਬਣੇਗੀ।

ਉਨਾਂ ਕਿਹਾ ਕਿ ਰਾਜ ਸਰਕਾਰ ਦੇ ਇਸ ਸਹਿਯੋਗੀ ਯਤਨ ਸਦਕਾ ਭਾਈਚਾਰਕ ਸਾਂਝ ਨੂੰ ਵੀ ਮਜਬੂਤੀ ਮਿਲੇਗੀ ਅਤੇ ਵਿਦਿਆਰਥੀ ਭਵਿੱਖ ਵਿੱਚ ਉਚੇਰੀ ਸਿਖਿਆ ਦੌਰਾਨ ਅਜਿਹੇ ਇਤਿਹਾਸ ਨੂੰ ਆਪੋ-ਆਪਣੇ ਖੋਜ਼ ਭਰਪੂਰ ਕਾਰਜਾਂ ਸ਼ਾਮਲ ਕਰਨ ਅਤੇ ਫਿਲਮਾਂ ਦੇ ਡਿਜੀਟਲ ਨਿਰਮਾਣ ਕਾਰਜ ਵੱਲ ਵੀ ਉਤਸ਼ਾਹਤ ਹੋ ਸਕਣਗੇ ਜਿਸ ਕਰਕੇ ਫਿਲਮਾਂ ਵਿੱਚ ਕੰਮ ਕਰਨ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਪ੍ਰਦਾਨ ਹੋਣਗੇ ਅਤੇ ਪਾਲੀਵੁੱਡ ਨਾਲ ਜਾਣੀ ਜਾਂਦੀ ਪੰਜਾਬੀ ਫਿਲਮ ਸਨਅਤ ਨੂੰ ਵੀ ਰਾਜ ਵਿੱਚ ਹੋਰ ਹੁਲਾਰਾ ਮਿਲੇਗਾ।

ਛਾਪਾ ਅਤੇ ਗਰੇਵਾਲ ਨੇ ਇੱਥੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਰਾਜ ਦੇ ਵਿੱਦਿਆ ਵਿਭਾਗ ਅਤੇ ਕੇਂਦਰੀ ਸੂਚਨਾ ਮੰਤਰਾਲੇ ਵੱਲੋਂ ਕਈ ਫਿਲਮਾਂ ਨੂੰ ਵਿਦਿਅਕ ਵਰਗ ਵਿੱਚ ਸ਼ਾਮਲ ਕਰਕੇ ਵਿਦਿਆਥੀਆਂ ਨੂੰ ਦਿਖਾਇਆ ਜਾਂਦਾ ਹੈ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਫਿਲਮ ਨੂੰ ਵੀ ਉਸੇ ਵਰਗ ਵਿੱਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਵੱਖ-ਵੱਖ ਰਾਜਾਂ ਅੰਦਰ ਕੇਂਦਰੀ ਸੂਚਨਾ ਮੰਤਰਾਲੇ ਵੱਲੋਂ ਲਗਾਏ ਜਾਂਦੇ ਬਾਲ ਫਿਲਮ ਮੇਲਿਆਂ ਦੌਰਾਨ ਇਸ ਫਿਲਮ ਨੂੰ ਦਿਖਾਏ ਜਾਣ ਲਈ ਉਸ ਸੂਚੀ ਵਿੱਚ ਸ਼ਾਮਲ ਕਰਾਉਣ ਖਾਤਰ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇ।

ਪੰਜਾਬੀ ਕੌਂਸਲ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਫਿਲਮ ਨੂੰ ਮਨੋਰੰਜਨ ਕਰ ਤੋਂ ਛੋਟ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਭਵਿੱਖ ਲਈ ਅਜਿਹੀ ਨੀਤੀ ਬਣਾਈ ਜਾਵੇ ਜਿਸ ਤਹਿਤ ਪਾਲੀਵੁੱਡ ਅੰਦਰ ਬਣਨ ਵਾਲੀਆਂ ਮਿਆਰੀ ਪੰਜਾਬੀ ਇਤਿਹਾਸਕ ਅਤੇ ਧਾਰਮਿਕ ਫਿਲਮਾਂ ਨੂੰ ਮੁੱਢ ਤੋਂ ਹੀ ਮਨੋਰੰਜਨ ਕਰ ਤੋਂ ਮੁਕਤ ਕੀਤਾ ਜਾਵੇ ਅਤੇ ਫਿਲਮ ਨਿਰਮਾਣ ਵਿੱਚ ਆਉਣ ਵਾਲੇ ਉਦਮੀਆਂ ਲਈ ਸਨਅਤਾਂ ਦੀ ਸਥਾਪਤੀ ਵਾਂਗ ਕੌਮੀਕ੍ਰਿਤ ਬੈਕਾਂ ਤੋਂ ਕਰਜੇ ਦਾ ਪ੍ਰਬੰਧ ਕਰਕੇ ਪੰਜਾਬੀ ਫਿਲਮ ਸਨਅਤ ਨੂੰ ਦੇਸ਼ ਵਿੱਚ ਮੋਹਰੀ ਬਣਨ ਲਈ ਮੱਦਦ ਦਿੱਤੀ ਜਾਵੇ।

ਉਨਾਂ ਬਿਆਨ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਮੰਗ ਕੀਤੀ ਹੈ ਕਿ ਉਹ ਰਾਜ ਅਤੇ ਰਾਜ ਤੋਂ ਬਾਹਰਲੇ ਸਮੂਹ ਵੱਡੇ ਗੁਰਦਵਾਰਿਆਂ ਵਿੱਚ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ ਅਤੇ ਸ਼ਰਧਾਲਆਂ ਨੂੰ ਮੁਫਤ ਦਿਖਾਉਣ ਦੇ ਪ੍ਰਬੰਧ ਕਰੇ ਤਾਂ ਜੋ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਇਸ ਫਿਲਮ ਨੂੰ ਵੇਖ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ। ਉਨਾਂ ਇਹ ਵੀ ਮੰਗ ਕੀਤੀ ਕਿ ਇਸ ਵੱਡੇ ਕਾਰਜ ਨੂੰ ਸਹੀ ਭਾਵਨਾ ਨਾਲ ਬਾਖੂਬੀ ਨੇਪਰੇ ਚਾੜਨ ਲਈ ਫਿਲਮ ਨਿਰਮਾਤਾ ਹੈਰੀ ਬਵੇਜਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੋਰ ਫਿਲਮ ਨਿਰਮਾਤਾ ਵੀ ਅਜਿਹੀਆਂ ਧਾਰਮਿਕ ਫਿਲਮਾਂ ਦਾ ਨਿਰਮਾਣ ਕਰਕੇ ਆਮ ਲੋਕਾਂ ਨੂੰ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾ ਸਕਣ ਅਤੇ ਇਤਿਹਾਸ ਦੀ ਸਦੀਵੀਂ ਸੰਭਾਲ ਕੀਤੀ ਜਾ ਸਕੇ।

---------------------------

Harjeet Singh Grewal, (State Awardee)
President,
Punjabi Cultural Council (Regd.)

 

Add a Comment